ਕੇਂਦਰ ਦੀ ਜਾਂਚ ਏਜੰਸੀ ਈਡੀ ਵਲੋਂ ਇੰਡੀਅਨ ਨੈਸ਼ਨਲ ਕਾਂਗਰਸ ਦੇ ਕੌਮੀ ਨੇਤਾ ਸ਼੍ਰੀਮਤੀ ਸੋਨੀਆਂ ਗਾਂਧੀ ਅਤੇ ਸ਼੍ਰੀ ਰਾਹੁਲ ਗਾਂਧੀ ਵਿਰੁੱਧ ਚਾਰਜਸ਼ੀਟ ਦਾਖਲ ਕਰਨ ਤੇ ਕਾਂਗਰਸੀ ਵਰਕਰਾਂ ਵਿਚ ਦੇਸ਼ ਵਿਆਪੀ ਰੋਸ ਪਾਇਆ ਜਾ ਰਿਹਾ ਹੈ। ਇਸੇ ਦੇ ਚਲਦਿਆਂ ਅੱਜ ਹਲਕਾ ਮਜੀਠਾ ਦੇ ਕਾਗਰਸੀ ਆਗੂਆਂ ਅਤੇ ਵਰਕਰਾਂ ਦੀ ਇਕ ਵਿਸ਼ੇਸ਼ ਇਕੱਤਰਤਾ ਮਜੀਠਾ ਵਿਖੇ ਸੀਨੀਅਰ ਕਾਗਰਸੀ ਆਗੂ ਕੌਸਲਰ ਪਰਮਜੀਤ ਸਿੰਘ ਪੰਮਾ ਪ੍ਰਧਾਨ ਮਜੀਠਾ ਅਤੇ ਜਗਦੀਪ ਸਿੰਘ ਗੋਗਾ ਦੀ ਅਗਵਾਈ ਵਿਚ ਰੋਸ ਇਕੱਤਰਤਾ ਕੀਤੀ ਗਈ। ਇਸ ਵਿਚ ਪਰਮਜੀਤ ਸਿੰਘ ਪੰਮਾ ਪ੍ਰਧਾਨ ਨੇ ਕੇਦਰ ਸਰਕਾਰ ਦੀ ਇਸ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਕਿਹਾ ਕਿ ਕੇਦਰ ਸਰਕਾਰ ਆਪਣੀ ਸਿਆਸੀ ਕਿੜ੍ਹ ਕੱਢਣ ਵਾਸਤੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕੇਸਾਂ ਵਿਚ ਉਲਝਾਉਣਾ ਚਾਹੁੰਦੀ ਹੈ, ਜਿਸ ਦਾ ਖਾਮਿਆਜਾ ਸਰਕਾਰ ਨੂੰ ਭੁਗਤਣਾ ਪਵੇਗਾ। ਦੂਸਰੇ ਪਾਸੇ ਆਗੂਆਂ ਨੇ ਪੰਜਾਬ ਦੀ ਮਾਨ ਸਰਕਾਰ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਸਰਕਾਰ ਵਲੋਂ ਸੱਤਾ ਵਿਚ ਆਉਣ ਤੋ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸਨ, ਉਹ ਪੂਰੇ ਕਰਨ ਵਿਚ ਨਾਕਾਮ ਹੋਈ ਹੈ।
ਇਸ ‘ਤੇ ਲੋਕ ਸਰਕਾਰ ਦੇ ਵਿਧਾਇਕਾਂ ਅਤੇ ਮੰਤਰੀਆਂ ਪਾਸੋ ਹਿਸਾਬ ਮੰਗਦੇ ਹਨ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੀਨੀਅਰ ਕਾਗਰਸ ਆਗੂ ਪ੍ਰਤਾਪ ਸਿੰਘ ਬਾਜਵਾ ਵੀ ਇੰਨ੍ਹਾਂ ਵਾਅਦਿਆਂ ਦਾ ਹਿਸਾਬ ਮੰਗਦੇ ਹਨ, ਜਿਸ ‘ਤੇ ਉਨ੍ਹਾਂ ਖ਼ਿਲਾਫ਼ ਮਨਘੜ੍ਹਤ ਪੁਲਿਸ ਮੁਕੱਦਮਾ ਦਰਜ ਕਰਕੇ ਵਿਰੋਧੀ ਧਿਰ ਦੀ ਆਵਾਜ ਨੂੰ ਦਬਾਉਣਾ ਚਾਹੁੰਦੀ ਹੈ ਪਰ ਸੂਬੇ ਦੇ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਆਪਣੇ ਨਫੇ ਨੁਕਸਾਨ ਬਾਰੇ ਭਲੀ ਭਾਂਤ ਜਾਣਦੇ ਹਨ। ਦੱਸ ਦਈਏ ਕਿ ਇਸ ਮੌਕੇ ਪੰਮਾ ਪ੍ਰਧਾਨ ਅਤੇ ਗੋਗਾ ਮਜੀਠਾ ਦੇ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਬ੍ਰਿਗੇਡ ਕਿਸਾਨ ਸੈਲ ਦੇ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਪਾਲੀ, ਸਾਬਕਾ ਚੇਅਰਮੈਨ ਮੋਹਨ ਸਿੰਘ ਨਿੱਬਰਵਿੰਡ, ਸਾਬਕਾ ਸਰਪੰਚ ਸੁਖਦੇਵ ਸਿੰਘ ਅਠਵਾਲ, ਰਣਜੀਤ ਸਿੰਘ ਰਾਣਾ ਅਰਜਨਮਾਗਾ, ਕੁਲਦੀਪ ਸਿੰਘ ਅਬਦਾਲ, ਅਪਰਮਪਾਲ ਸਿੰਘ ਅੱਪੂ ਮਜੀਠਾ, ਨੰਬਰਦਾਰ ਬਲੌਰਾ ਸਿੰਘ, ਬਲਜੀਤ ਸਿੰਘ ਸਰਪੰਚ ਮਾਗਾ ਸਰਾਏ, ਮੇਜਰ ਸਿੰਘ ਸਰਾਂ, ਇਕਬਾਲ ਸਿੰਘ ਭੀਲੋਵਾਲ, ਸਵਰਨ ਸਿੰਘ ਭੀਲੋਵਾਲ, ਸਰਪੰਚ ਸਵਰਨ ਸਿੰਘ ਕਾਲਾ, ਗੁਰਮੀਤ ਸਿੰਘ ਰਮਾਦਿਵਾਲੀ, ਸਾਬਕਾ ਸਰਪੰਚ ਰਣਜੀਤ ਸਿੰਘ ਮਰੜ੍ਹੀ, ਹਰਜਿੰਦਰ ਕੋਰ, ਹਰਦੀਪ ਸਿੰਘ ਹਮਜਾ, ਪ੍ਰਗਟ ਸਿੰਘ ਭੋਮਾ, ਕੁਲਦੀਪ ਸਿੰਘ ਭੈਣੀਆ, ਸਾਬਕਾ ਸਰਪੰਚ ਕੁਲਵੰਤ ਸਿੰਘ, ਸਾਜਨ ਸਿੰਘ ਮਜੀਠਾ, ਯੂਨਸ ਮ’ਸੀਹ ਵਡਾਲਾ, ਸੰਦੀਪ ਸਿੰਘ ਰੁਮਾਣਾ ਚੱਕ, ਮਨਦੀਪ ਸਿੰਘ ਮਜੀਠਾ, ਪ੍ਰਦੀਪ ਸਿਘ ਗੋਲਣ, ਹਰਬੰਸ ਸਿੰਘ ਭੰਗਵਾਂ, ਹਰਦਿਆਲ ਸਿੰਘ ਭੰਗਵਾਂ, ਬਿੱਕਾ ਗਾਲੋਵਾਲੀ, ਮਲੂਕ ਸਿੰਘ ਮੀਆਂ ਪੰਧੇਰ, ਸੁਖਪਾਲ ਸਿੰਘ ਭੋਏਵਾਲ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ।














