ਬਾਗਬਾਨੀ ਵਿਭਾਗ ਦੇ Outsource ਕਰਮਚਾਰੀਆਂ ਵੱਲੋਂ ਧਾਰਨਾ ਪ੍ਰਦਰਸ਼ਨ, 3 ਮਹੀਨੇ ਤੋਂ ਨਹੀਂ ਮਿਲੀ ਤਨਖਾਹ

43

ਬਾਗਬਾਨੀ ਵਿਭਾਗ ਵਿੱਚ ਐਨ.ਐਚ.ਐਮ. ਸਕੀਮ ਅਧੀਨ ਕੰਮ ਕਰ ਰਹੇ ਆਓਟਸੋਰਸ ਕਰਮਚਾਰੀਆਂ ਨੂੰ ਪਿਛਲੇ ਤਿੰਨ ਮਹੀਨੀਆਂ ਤੋਂ ਤਨਖਾਹਾਂ ਨਹੀ ਮਿਲ ਰਹੀਆਂ ਜਿਸ ਦੇ ਵਿਰੋਧ ਵਜੋਂ ਧਾਰਨਾ ਪ੍ਰਦਰਸ਼ਨ ਕੀਤਾ ਗਿਆ ਹੈ। ​ਪੰਜਾਬ ਹਾਰਟੀਕਲਚਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਜਸਬੀਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਸੈਂਟਰ ਆਫ ਆਕਸੀਲੈਂਸ ਫਾਰ ਵੈਜੀਟੇਬਲਜ, ਕਰਤਾਰਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਬਾਗਬਾਨੀ ਵਿਭਾਗ ਪੰਜਾਬ, ਵਿੱਚ ਐਨ.ਐਚ.ਐਮ. ਸਕੀਮ ਅਧੀਨ ਕੱਚੇ ਮੁਲਾਜਮਾਂ ਦੀਆਂ ਕਈ ਸਾਲਾਂ ਤੋਂ ਵਿਭਾਗ ਵੱਲੋਂ ਤਨਖਾਹਾਂ ਵਿੱਚ ਵਾਧਾ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਇੰਕਰੀਮੈਂਟ ਲਗਾਈ ਗਈ । ਇਹਨਾਂ ਕਰਮਚਾਰੀਆਂ ਨੂੰ ਤਿੰਨ ਮਹੀਨੀਆਂ ਤੋਂ ਤਨਖਾਹਾ ਨਹੀਂ ਦਿੱਤੀਆਂ ਗਈਆਂ।

ਇਸੇ ਤਰ੍ਹਾਂ ਬਾਰਬਾਨੀ ਵਿਭਾਗ ਵਿੱਚ ਕੰਮ ਕਰ ਰਹੇ ਕਲਾਸ-3 ਬਾਗਬਾਨੀ ਸਬ-ਇੰਸਪੈਕਟਰ ਅਤੇ ਬਾਗਬਾਨੀ ਸੁਪਰਵਾਇਜਰ ਦਾ 20 ਪਰਤੀਸ਼ਤ ਕੋਟਾ ਬਹਾਲ ਨਹੀਂ ਕੀਤਾ ਜਾ ਰਿਹਾ । ਇਸੇ ਤਰ੍ਹਾਂ ਕਲਾਸ-4 ਦੀ ਲੰਬੇ ਸਮੇਂ ਤੋਂ ਲਟਕ ਰਹੀਆ ਪ੍ਰਮੋਸ਼ਨਾਂ ਨਹੀਂ ਹੋ ਰਹੀਆਂ ਅਤੇ ਨਾ ਹੀ ਭਰਤੀ ਕੀਤੀ ਜਾ ਰਹੀ ਹੈ। ਡਾਇਰੈਕਟਰ ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਇਹਨਾਂ ਮੰਗਾਂ ਨੂੰ ਲੰਬੇ ਸਮੇਂ ਤੋ ਅਨਗੋਲਾ ਕੀਤਾ ਜਾ ਰਿਹਾ ਹੈ। ਐਸੋਸੀਏਸ਼ਨ ਦੇ ਆਹੁਦੇ ਦਾਰਾਂ ਵੱਲੋ ਦੱਸਿਆ ਗਿਆ ਹੈ ਕਿ ਡਾਇਰੈਕਟਰ ਬਾਗਬਾਨੀ, ਪੰਜਾਬ ਜੀ ਨਾਲ ਕਈ ਮੀਟਿੰਗਾਂ ਬੇ-ਸਿੱਟਾਂ ਰਹੀਆਂ।

ਇਸ ਮੋਕੇ ਜਿਲ੍ਹਾਂ ਮੀਤ ਪ੍ਰਧਾਨ ਗੁਰਦਿਆਲ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਕੋਈ ਵੀ ਉਚ ਅਧਿਕਾਰੀ ਵੱਲੋਂ ਸਾਡੀ ਮੰਗਾਂ ਦੇ ਹੱਲ ਸੰਬੰਧੀ ਕੋਈ ਵੀ ਸਾਰ ਨਹੀਂ ਲਈ ਗਈ । ਜਿਸ ਦੇ ਰੋਸ ਵੱਜੋ ਇਹ ਪ੍ਰਦਰਸ਼ਨ ਅਤੇ ਕਲਮ ਛੋੜ ਹੜਤਾਲ ਸੈਂਟਰ ਵਿਖੇ ਲਗਾਤਾਰ ਜਾਰੀ ਰਹੇਗੀ। ਇਸ ਮੋਕੇ ਪ੍ਰਧਾਨ ਜਸਬੀਰ ਸਿੰਘ ਸਰਾਂ, ਕਨਵੀਨਰ ਮਨਜੀਤ ਸਿੰਘ ਸੈਣੀ, ਮੀਤ ਪ੍ਰਧਾਨ ਗੁਰਦਿਆਲ ਸਿੰਘ, ਬਰਿੰਦਰਜੀਤ ਸਿੰਘ ਕਲੇਰ ਆਦਿ ਮੌਜੂਤ ਸਨ ।