ਰੇਲਵੇ ਦਾ ਵੱਡਾ ਫੈਸਲਾ: ਮੋਬਾਈਲ ਐਪ ਰਾਹੀਂ ਜਨਰਲ ਟਿਕਟ ਬੁੱਕ ਕਰਵਾਓ ਅਤੇ ਕਿਰਾਏ ਵਿੱਚ 3 ਫੀਸਦੀ ਰਿਆਇਤ ਪਾਓ

22

Sell-Aid Desk 24/7-  ਭਾਰਤੀ ਰੇਲਵੇ ਵੱਲੋਂ ਯਾਤਰੀਆਂ ਦੀ ਸਹੂਲਤ ਤੇ ਡਿਜੀਟਲ ਇੰਡੀਆ ਮੁਹਿੰਮ ਨੂੰ ਉਤਸ਼ਾਹਤ ਕਰਨ ਲਈਰੇਲਵੇ ਨੇ ਹੁਣ ‘ਰੇਲਵਨ’ ਮੋਬਾਈਲ ਐਪ ਰਾਹੀਂ ਅਨ-ਰਿਜ਼ਰਵਡ (ਜਨਰਲ) ਟਿਕਟਾਂ ਦੀ ਖਰੀਦ ‘ਤੇ 3 ਫੀਸਦੀ ਦੀ ਵਿਸ਼ੇਸ਼ ਛੋਟ ਦੇਣ ਦਾ ਐਲਾਨ ਕੀਤਾ ਹੈ। ਇਹ ਸੁਵਿਧਾ 14 ਜਨਵਰੀ 2026 ਤੋਂ ਲਾਗੂ ਕਰ ਦਿੱਤੀ ਗਈ ਹੈ।ਰੇਲਵੇ ਅਧਿਕਾਰੀਆਂ ਅਨੁਸਾਰ ਇਸ ਛੋਟ ਦਾ ਲਾਭ ਸਿਰਫ਼ ਉਹ ਯਾਤਰੀ ਉਠਾ ਸਕਣਗੇ ਜੋ ‘ਰੇਲਵਨ ਐਪ ਰਾਹੀਂ ਟਿਕਟ ਬੁੱਕ ਕਰਦੇ ਸਮੇਂ ਡਿਜੀਟਲ ਭੁਗਤਾਨ ਦੇ ਸਾਧਨਾਂ ਜਿਵੇਂ ਕਿ ਯੂਪੀਆਈ, ਡੈਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈੱਟ ਬੈਕਿੰਗ ਦੀ ਵਰਤੋਂ ਕਰਨਗੇ।

ਜ਼ਿਕਰਯੋਗ ਹੈ ਕਿ ਨiਦ ਭੁਗਤਾਨ ਰਾਹੀਂ ਖਰੀਦੀਆਂ ਗਈਆਂ ਟਿਕਟਾਂ ‘ਤੇ ਇਹ ਛੋਟ ਲਾਗੂ ਨਹੀਂ ਹੋਵੇਗੀ। ਇਸ ਕਦਮ ਨਾਲ ਜਿੱਥੇ ਯਾਤਰੀਆਂ ਦੇ ਪੈਸੇ ਬਚਣਗੇ, ਉਥੇ ਹੀ ਟਿਕਟ ਖਿੜਕੀਆਂ ‘ਤੇ ਲੱਗਣ ਵਾਲੀਆਂ ਲੰਬੀਆਂ ਲਾਈਨਾਂ ਤੋਂ ਨਿਜਾਤ ਮਿਲੇਗੀ। ਰੇਲਵਨ ਐਪ’ ਸਿਰਫ਼ ਟਿਕਟ ਬੁਕਿੰਗ ਤੱਕ ਹੀ ਸੀਮਤ ਨਹੀਂ ਹੈ ਸਗੋਂ ਇਹ ਯਾਤਰੀਆਂ ਲਈ ਮੁਕੰਮਲ ਹੱਲ ਹੈ।

ਇਸ ਐਪ ਦੇ ਜ਼ਰੀਏ ਨਾਲ ਮੁਸਾਫ਼ਰ ਇਸ ਰਿਜ਼ਰਵਡ ਅਤੇ ਅਨ-ਰਿਜ਼ਰਵਡ ਦੀਆਂ ਸਹੂਲਤਾਂ ਦਾ ਲਾਭ ਜਿਵੇਂ ਕਿ ਟਿਕਟ ਬੁਕਿੰਗ, ਪਲੇਟਫਾਰਮ ਟਿਕਟ ਅਤੇ ਸਟੇਟਸ ਦੀ ਜਾਂਚ ਅਤੇ ਕੋਚ ਦੀ ਲੋਕੇਸ਼ਨ ਦੀ ਜਾਣਕਾਰੀ, ਟਰੇਨ ਦੀ ਲਾਈਵ ਟਰੈਕਿੰਗ, ਸਫ਼ਰ ਦੌਰਾਨ ਖਾਣੇ ਦਾ ਆਰਡਰ ਦੇਣਾ, ਟਿਕਟ ਰਿਫੰਡ ਤੇ ‘ਰੇਲ ਮਦਦ’ ਰਾਹੀਂ ਸ਼ਿਕਾਇਤ ਨਿਵਾਰਨ ਹੈ। ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਫ਼ਿਰੋਜ਼ਪੁਰ ਮੰਡਲ ਦੇ ਸਾਰੇ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ ਹੈਲਪ ਡੈਸਕ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਰਾਹੀਂ ਯਾਤਰੀਆਂ ਨੂੰ ਰੇਲਵਨ’ ਐਪ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।