ਰੌਲਾ ਜ਼ਮੀਨ ਦਾ, ਕਿਸਾਨ ਦੇ ਹੱਕ ‘ਚ ਖੜ੍ਹੀਆਂ ਜਥੇਬੰਦੀਆਂ

37

ਕਿਸਾਨ ਸੰਯੁਕਤ ਮੋਰਚੇ ਦੀਆਂ ਕਿਸਾਨ ਜਥੇਬੰਦੀਆਂ ਨੇ ਮਲੋਟ ਵਿਚ ਸਾਂਝੇ ਤੌਰ ‘ਤੇ ਮੀਟਿੰਗ ਕਰਨ ਉਪਰੰਤ ਫੈਸਲਾ ਲਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਕਿਸਾਨ ਆਗੂਆਂ ਨੇ ਦੱਸਿਆ ਕਿ ਮਸਲਾ ਪਿੰਡ ਵਨਵਾਲਾ ਦੇ ਸੁਖਮੰਦਰ ਸਿੰਘ ਦੀ 4 ਕਨਾਲ ਕੁਝ ਮਰਲੇ ਦੀ ਫ਼ਸਲ ਦਾ ਹੈ।

ਉਨ੍ਹਾਂ ਦੱਸਿਆ ਕਿ ਸੁਖਮੰਦਰ ਸਿੰਘ ਅਤੇ ਭੁਪਿੰਦਰ ਸਿੰਘ ਦੀ ਚਾਰ ਕਨਾਲ ਕੁਝ ਮਰਲੇ ਜ਼ਮੀਨ ਸਟੇਡੀਅਮ ਨਾਲ ਲੱਗਦੀ ਸੀ, ਜਿਸ ਨੂੰ ਖੁਲ੍ਹਾ ਕਰਨ ਲਈ ਤਬਾਦਲੇ ਵਜੋਂ ਉਹਨਾਂ ਨੂੰ ਹੋਰ ਜ਼ਮੀਨ ਦੇ ਦਿੱਤੀ ਗਈ। ਜਿਸ ਉੱਪਰ ਇਨ੍ਹਾਂ ਦਾ ਕਬਜ਼ਾ ਹੈ।

ਹੁਣ ਬਲਾਕ ਲੰਬੀ ਦੇ ਪੰਚਾਇਤ ਅਧਿਕਾਰੀ ਇਹ ਜ਼ਮੀਨ ਉਨ੍ਹਾਂ ਤੋਂ ਖਾਲ੍ਹੀ ਕਰਵਾਉਣਾ ਚਾਹੁੰਦੇ ਹਨ ਅਤੇ ਉਕਤ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਿਸ ਮਾਮਲੇ ਵਿਚ ਅੱਜ ਕਿਸਾਨ ਜਥੇਬੰਦੀਆਂ ਨੇ ਫੈਸਲਾ ਲਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇ। ਕਿਸਾਨ ਨਾਲ ਕਦੇ ਵੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ।