ਲਿਵ ਇਨ ਰਿਲੇਸ਼ਨਸ਼ਿਪ ਦੇ ਕੇਸ, ਮਹਿਲਾ ਕਮਿਸ਼ਨ ਪੰਜਾਬ ਅਤੇ ਸਪੈਸ਼ਲ ਡੀਜੀਪੀ ਦੀ ਮਦਦ ਨਾਲ ਨਿਪਟਾਏ ਗਏ

69

ਲੁਧਿਆਣਾ ਦੇ ਵਿੱਚ ਮਹਿਲਾ ਕਮਿਸ਼ਨ ਪੰਜਾਬ ਦੀ ਚੇਅਰ ਪਰਸਨ ਰਾਜ ਲਾਲੀ ਗਿੱਲ ਅਤੇ ਸਪੈਸ਼ਲ ਡੀਜੀਪੀ ਗੁਰਪ੍ਰੀਤ ਦਿਓ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਲੁਧਿਆਣਾ ਦੇ ਨਾਲ ਸੰਬੰਧਿਤ 40 ਦੇ ਕਰੀਬ ਘਰੇਲੂ ਹਿੰਸਾ ਲਿਵ ਇਨ ਰਿਲੇਸ਼ਨਸ਼ਿਪ ਅਤੇ ਅਜਿਹੇ ਹੋਰ ਮਾਮਲਿਆਂ ਦਾ ਅੱਜ ਮੌਕੇ ਤੇ ਨਿਪਟਾਰਾ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਨੇ ਮੁਹਾਲੀ ਚ ਅਜਿਹਾ ਕੈਂਪ ਲਗਾਇਆ ਸੀ, ਜਿਸ ਚ 100 ਦੇ ਕਰੀਬ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਸੀ> ਉਨ੍ਹਾਂ ਕਿਹਾ ਕਿ ਕਾਫੀ ਕਾਮਯਾਬ ਕੈਂਪ ਸਾਬਿਤ ਹੋਇਆ। ਅਗਲੀ ਵਾਰ ਅਸੀਂ ਪੰਜਾਬ ਦੇ ਹੋਰਨਾਂ ਹਿਸਿਆਂ ਚ ਵੀ ਅਜਿਹੇ ਕੈਂਪ ਲਾਵਾਂਗੇ।

ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਕਾਫੀ ਮਦਦ ਮਿਲਦੀ ਹੈ। ਅਸੀਂ ਸੋਸ਼ਲ ਮੀਡੀਆ ਤੇ ਇਸ ਦੀ ਜਾਣਕਾਰੀ ਵੀ ਸਾਂਝੀ ਕਰਨਗੇ। ਉਨ੍ਹਾਂ ਕਿਹਾ ਕਿ ਕੁਝ ਕੇਸ ਅਜਿਹੇ ਵੀ ਹੁੰਦੇ ਹਨ ਜੋ ਕਿ ਕਾਫੀ ਗੁੰਝਲਦਾਰ ਹੁੰਦੇ ਹਨ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਜਿਹੇ ਕੇਸਾਂ ਦਾ ਨਿਪਟਾਰਾ ਭਾਵੇਂ ਕੋਰਟ ਦੇ ਵਿੱਚ ਹੋਵੇ ਪਰ ਸਮੇਂ ਸਿਰ ਜਰੂਰ ਹੋ ਜਾਵੇ ਤਾਂ ਜੋ ਲੋਕਾਂ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ।