ਲੁਟੇਰਿਆਂ ਨੇ ਗੋਲੀ ਮਾਰ ਕੇ ਕਰਿੰਦੇ ਤੋਂ ਖੋਹ ਲਏ 4 ਹਜ਼ਾਰ ਰੁਪਏ, ਹਸਪਤਾਲ ‘ਚ ਇਲਾਜ਼ ਦੌਰਾਨ ਨੌਜਵਾਨ ਦੀ ਮੌਤ

45

ਕਪੂਰਥਲਾ ਦੇ ਖੀਰਾਂਵਾਲੀ ਪੈਟਰੋਲ ਪੰਪ ‘ਤੇ ਗੋਲੀ ਚੱਲਣ ਨਾਲ ਇੱਕ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ। ਲੁਟੇਰੇ ਨਗਦੀ ਲੁੱਟ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਖੀਰਾਂਵਾਲੀ ਵਿਖੇ ਦੋ ਮੋਟਰਸਾਈਕਲ ‘ਤੇ ਸਵਾਰ ਛੇ ਲੁਟੇਰੇ ਆਏ ਉਹਨਾਂ ਨੇ ਪੈਟਰੋਲ ਪੰਪ ‘ਤੇ ਕੰਮ ਕਰਦੇ ਇੱਕ ਕਰਿੰਦੇ ਕੋਲੋਂ 4000 ਰੁਪਏ ਦੀ ਨਗਦੀ ਖੋਹ ਲਈ।

ਜਦੋਂ ਉਹ ਦੂਸਰੇ ਕਰਿੰਦੇ ਕੁਲਵੰਤ ਸਿੰਘ ਪੁੱਤਰ ਧੂਰੀਆ ਰਾਮ ਕੋਲੋਂ ਪੈਸੇ ਖੋਹਣ ਲੱਗੇ ਤਾਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਉੱਤੇ ਗੋਲੀ ਚਲਾ ਦਿੱਤੀ। ਗੋਲੀ ਉਸਦੇ ਪੱਟ ਵਿੱਚੋਂ ਆਰ-ਪਾਰ ਹੋ ਗਈ। ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਜਖਮੀ ਨੂੰ ਉਸ ਦੇ ਸਾਥੀਆਂ ਵੱਲੋਂ ਸਿਵਲ ਹਸਪਤਾਲ ਕਪੂਰਥਲਾ ਪਹੁੰਚਾਇਆ ਗਿਆ।

ਜਿੱਥੇ ਡਿਊਟੀ ਡਾਕਟਰ ਆਸ਼ੀਸ਼ ਪਾਲ ਸਿੰਘ ਵੱਲੋਂ ਮੁਢਲੇ ਇਲਾਜ ਤੋਂ ਬਾਅਦ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਅਤੇ ਬਾਅਦ ਵਿੱਚ ਲੁਧਿਆਣਾ ਵਿਖੇ ਹਸਪਤਾਲ ਦੌਰਾਨ ਉਸ ਦੀ ਮੌਤ ਹੋ ਗਈ ਹੈ । ਪੁਲਿਸ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।