ਲੁਧਿਆਣਾ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ‘ਚ ਬੈਠੇ ਯਾਤਰੀ ਖੁਸ਼,ਕਿਹਾ ਬਾਰਡਰ ਖੁੱਲਣ ਨਾਲ ਮਿਲੇਗੀ ਰਾਹਤ, ਸਮੇਂ ਦੀ ਵੀ ਹੋਵੇਗੀ ਬਚਤ

46

ਬੀਤੀ ਰਾਤ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਕੀਤੀ ਕਾਰਵਾਈ ਨੂੰ ਲੈ ਕੇ ਦਿੱਤੇ ਕਿਸਾਨ ਜਥੇਬੰਦੀਆਂ ਚ ਰੋਸਸ ਹੈ ਤਾਂ ਉੱਥੇ ਹੀ ਕੀਤੀ ਕਾਰਵਾਈ ਤੋਂ ਬਾਅਦ ਹਰਿਆਣਾ ਅਤੇ ਪੰਜਾਬ ਦੇ ਰਸਤੇ ਨੂੰ ਖੋਲਣ ਦੇ ਵੀ ਪੁਲਿਸ ਵੱਲੋਂ ਯਤਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਖੁਸ਼ੀ ਹੈ। ਉਧਰ ਲੁਧਿਆਣਾ ਤੋਂ ਬੱਸਾਂ ਜਰੀਏ ਸਫਰ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਜਿੱਥੇ ਦੋ ਦੋ ਤਿੰਨ ਘੰਟਿਆਂ ਦਾ ਸਫਰ ਵਾਧੂ ਤੈ ਕਰਨਾ ਪੈਂਦਾ ਸੀ, ਹੁਣ ਉਸ ਤੋਂ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਜਿੱਥੇ ਸਰਕਾਰ ਦਾ ਇਹ ਵਧੀਆ ਕਦਮ ਹੈ ਤਾਂ ਉੱਥੇ ਹੀ ਆਉਣ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਸਹੂਲਤ ਮਿਲੇਗੀ।

ਇਸ ਤੋਂ ਇਲਾਵਾ ਲੁਧਿਆਣਾ ਦੇ ਇੰਡਸਟਰੀ ਲਿਸਟਾਂ ਸਮੇਤ ਐਨਆਰਆਈ ਟ੍ਰੇਡ ਵਿੰਗ ਦੇ ਗੁਰਮੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਜਿੱਥੇ ਇਸ ਕਦਮ ਦੀ ਸਲਾਘ ਕੀਤੀ ਤਾਂ ਉੱਥੇ ਹੀ ਕਿਸਾਨਾਂ ਤੇ ਕਾਰਵਾਈ ਨੂੰ ਤਸ਼ਦਦ ਕਰਾਰ ਦਿੱਤਾ ਹੈ। ਇਹੀ ਨਹੀ ਯੂਨਾਈਟਡ ਸਾਈਕਲ ਪਾਰਟਸ ਐਂਡ ਮੈਨਫੈਕਚਰਿੰਗ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡੀਐਸ ਚਾਵਲਾ ਨੇ ਤਾਂ ਇਥੋਂ ਤੱਕ ਦਾਅਵਾ ਕੀਤਾ ਹੈ ਕਿ ਗਵਰਨਰ ਰਾਜ ਦੀ ਧਮਕੀ ਤੋਂ ਬਾਅਦ ਸਰਕਾਰ ਨੇ ਇਹ ਐਕਸ਼ਨ ਕੀਤਾ ਹੈ।