ਸ਼ੰਭੂ ਬਾਰਡਰ ‘ਤੇ 2 ਟਰੱਕ ਅਤੇ 3 ਗੱਡੀਆਂ ‘ਚ ਹੋਈ ਜ਼ਬਰਦਸਤ ਟੱਕਰ, ਹਾਦਸੇ ‘ਚ ਕਈ ਲੋਕ ਜ਼ਖਮੀ

33

ਰਾਜਪੁਰਾ ਸ਼ੰਭੂ ਟੋਲ ਪਲਾਜਾ ‘ਤੇ ਅਜੇ ਆਵਾਜਾਈ ਸ਼ੁਰੂ ਹੋਈ ਹੈ ਪਰ ਸੜਕਾਂ ‘ਤੇ ਗੱਡੀਆਂ ਦੀ ਆਵਾਜਾਈ ਤੇਜ਼ ਹੋ ਗਈ ਹੈ। ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਬਲਵਿੰਦਰ ਕੌਰ ਡੀਐਸਪੀ ਢਿੱਲੋ ਪੰਜਾਬ ਪੁਲਿਸ ਅਕੈਡਮਿਕ ਫਲੋਰ ਦੀ ਦੇਖ ਰੇਟ 250 ਦੇ ਕਰੀਬ ਪੁਲਿਸ ਮੁਲਾਜ਼ਮ ਸ਼ੰਭੂ ਬਾਰਡਰ ‘ਤੇ ਤਾਇਨਾਤ ਕੀਤੇ ਗਏ ਹਨ। ਪਰ ਇਸ ਦੌਰਾਨ ਇਥੇ ਇੱਕ ਵੱਡਾ ਸੜਕ ਹਾਦਸਾ ਵਾਪਰ ਗਿਆ। ਦਰਸਲ ਇਥੇ ਦੋ ਟਰੱਕ ਦੋ ਕਾਰਾਂ ਅਤੇ ਇੱਕ ਟਰੈਵਲ ਟੈਂਪੂ ਆਪਸ ਵਿਚ ਭੀੜ ਗਏ। ਇਸ ਹਾਦਸੇ ਦੌਰਾਨ ਇਨ੍ਹਾਂ ਵਾਹਨਾਂ ਵਿੱਚ ਸਵਾਰ ਦਰਜਨਾਂ ਲੋਕ ਜ਼ਖਮੀ ਹੋ ਗਏ। ਜਿਨ੍ਹਾਂ ਵਿੱਚੋ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪਰ ਇਸ ਦੌਰਾਨ ਪੁਲਿਸ ਦੇ ਜਵਾਨਾਂ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਇਨ੍ਹਾਂ ਗੱਡੀਆਂ ਵਿੱਚ ਫਸੇ ਹੋਏ ਲੋਕਾਂ ਨੂੰ ਬਾਹਰ ਕੱਢ ਕੇ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਦੌਰਾਨ ਚਸ਼ਮਦੀਦ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਸਮਝਦਾਰੀ ਅਤੇ ਬਹਾਦਰੀ ਦੇ ਕਾਰਨ ਹੀ ਇਨ੍ਹਾਂ ਲੋਕਾਂ ਦੀ ਜਾਨ ਬਚੀ ਹੈ।

ਬਲਵਿੰਦਰ ਕੌਰ ਡੀਐਸਪੀ ਢਿੱਲੋ ਫਿਲੌਰ ਨੇ ਪੁਲਿਸ ਜਵਾਨਾਂ ਨੂੰ ਹਦਾਇਤ ਕੀਤੀ ਕਿ ਤੁਰੰਤ ਇਨ੍ਹਾਂ ਵਾਹਨਾਂ ਵਿੱਚ ਬੈਠੇ ਹੋਏ ਜ਼ਖਮੀ ਬਜ਼ੁਰਗਾਂ, ਨੌਜਵਾਨਾਂ, ਮਹਿਲਾਵਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਜਾਵੇ । ਪੁਲਿਸ ਜਵਾਨਾਂ ਨੇ ਬਹਾਦਰੀ ਅਤੇ ਪੂਰੀ ਤਨਦੇਹੀ ਨਾਲ ਕੰਮ ਕੀਤਾ ਅਤੇ ਇਨ੍ਹਾਂ ਗੱਡੀਆਂ ‘ਚ ਸਵਾਰ ਜ਼ਖਮੀ ਸਵਾਰੀਆਂ ਨੂੰ ਕੱਢਿਆ। ਜੇ ਪੁਲਿਸ ਦੇ ਜਾਵਾਂ ਮੌਕੇ ‘ਤੇ ਮੌਜੂਦ ਨਾ ਹੁੰਦੇ ਤਾਂ ਹਾਦਸੇ ਦਾ ਸ਼ਿਕਾਰ ਹੋਏ ਕਈ ਲੋਕਾਂ ਦੀ ਜਾਨ ਵੀ ਜਾ ਸਕਦੀ ਸੀ

ਜਿਵੇਂ ਹੀ ਇਹ ਹਾਦਸਾ ਵਾਪਰਿਆ ਤਾਂ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ ਅਤੇ ਇਸ ਦਰਦਨਾਕ ਹਾਦਸੇ ਦੇ ਦੌਰਾਨ ਗੱਡੀਆਂ ਦੇ ਪਰਖੱਚੇ ਉੱਡ ਗਏ, ਜਿਨ੍ਹਾਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਦੇ ਰਾਹੀਂ ਸੜਕ ਤੋਂ ਹਟਾਇਆ ਗਿਆ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਇਸ ਹਾਦਸੇ ਵਿੱਚ ਕਿਸੇ ਵੀ ਮੁਸਾਫ਼ਿਰ ਦੀ ਮੌਤ ਨਹੀਂ ਹੋਈ। ਪਰ ਹਾਦਸੇ ਵਾਲੀ ਥਾਂ ਦੀਆਂ ਤਸਵੀਰਾਂ ਬੇਹੱਦ ਖੌਫਨਾਕ ਸਨ।