ਹੁਸ਼ਿਆਰਪੁਰ ‘ਚ ਵੀ ਦਿਖਿਆ ਬੰਦ ਦਾ ਅਸਰ, ਦਲਿਤ ਜਥੇਬੰਦੀਆਂ ਨੇ ਬੰਦ ਕਰਵਾਈਆਂ ਦੁਕਾਨਾਂ

29

ਹੁਸ਼ਿਆਰਪੁਰ ਵਿੱਚ ਅੱਜ ਜਥੇਬੰਦੀਆਂ ਵੱਲੋਂ ਕੀਤੀ ਗਈ ਬੰਦੀ ਕਾਲ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਜਥੇਬੰਦੀਆਂ ਦੇ ਇਕੱਠੇ ਹੋਣ ਦੇ ਚੱਲਦਿਆਂ ਕਈ ਬਜ਼ਾਰਾਂ ‘ਚ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਖ਼ੋਲ ਬੈਠੇ ਸਨ। ਪਰ ਇਸ ਵਿਚਾਲੇ ਜਥੇਬੰਦੀਆਂ ਦੇ ਵੱਲੋਂ ਭੀਮ ਰਾਓ ਅੰਬੇਡਕਰ ਦੇ ਨਾਮ ‘ਤੇ ਨਾਅਰੇ ਲੱਗਾ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ ਹੈ।

ਇਸ ਮੌਕੇ ਪੁਲਿਸ ਫੋਰਸ ਨੂੰ ਵੱਡੀ ਗਿਣਤੀ ਦੇ ਵਿਚ ਤੈਨਾਤ ਕੀਤਾ ਗਿਆ ਹੈ। ਜਿਸ ਦਾ ਮੁੱਖ ਉਦੇਸ਼ ਸ਼ਹਿਰ ਦੇ ਵਿਚ ਸ਼ਾਂਤੀ ਬਣਾਏ ਰੱਖਣਾ ਅਤੇ ਸ਼ਰਾਰਤੀ ਅਨਸਰਾਂ ਨੂੰ ਚੇਤਾਵਨੀ ਦੇਣਾ ਹੈ। ਦਸ ਦਈਏ ਕਿ ਇਹ ਪੰਜਾਬ ਬੰਦ ਦੀ ਕੱਲ੍ਹ ਸੂਬੇ ਭਰ ਦੇ ਵਿਚ ਕੀਤੀ ਗਈ ਸੀ। ਜਿਸ ਤੋਂ ਬਾਅਦ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਸਮੇਤ ਕਈ ਸ਼ਹਿਰਾਂ ਦੇ ਵਿਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ।

ਦਲਿਤ ਭਾਈਚਾਰੇ ਦੇ ਵੱਲੋਂ ਭੀਮ ਰਾਓ ਅੰਬੇਡਕਰ ਦੀ ਅੰਮ੍ਰਿਤਸਰ ਵਿਖੇ ਮੂਰਤੀ ਨੂੰ ਤੋੜਨ ਮਾਮਲੇ ਦੇ ਵਿਚ ਪ੍ਰਦਰਸ਼ਨ ਕਰ ਭਾਰੀ ਰੋਸ ਜਤਾਇਆ ਜਾ ਰਿਹਾ ਹੈ। ਇਸ ਮੌਕੇ ਜਥੇਬੰਦੀਆਂ ਦੇ ਵੱਲੋਂ ਉਹ ਸ਼ਖ਼ਸ ਦੇ ਪਿੱਛੇ ਕਿਸ ਦਾ ਹੱਥ ਸੀ, ਇਸ ਬਾਰੇ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ ਇਸ ਦਾ ਜਲਦ ਪਤਾ ਲਗਾਇਆ ਜਾਵੇ ਤਾਂ ਜੋ ਮੁੜ ਇਸ ਤਰੀਕੇ ਦੀ ਹਰਕਤ ਨਾ ਕੀਤੀ ਜਾਵੇ।