2 ਤੋਂ 4 ਗੁਣਾ ਤੱਕ ਵਧ ਸਕਦੀ ਹੈ ਜ਼ਮੀਨਾਂ ਦੀ ਕੀਮਤ, ਕੁਲੈਕਟਰ ਰੇਟਾਂ ‘ਚ ਵਾਧੇ ਦੀ ਤਿਆਰੀ

40

ਚੰਡੀਗੜ੍ਹ ਵਿਚ ਹੁਣ ਜਾਇਦਾਦ ਖਰੀਦਣਾ ਹੋਰ ਵੀ ਮਹਿੰਗਾ ਹੋਣ ਜਾ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਚਾਰ ਸਾਲਾਂ ਬਾਅਦ ਸ਼ਹਿਰ ਦੀਆਂ ਜਾਇਦਾਦਾਂ ਦੇ ਕੁਲੈਕਟਰ ਰੇਟ ਵਿਚ ਸੋਧ ਕਰ ਦਿੱਤੀ ਹੈ।
ਪ੍ਰਸ਼ਾਸਨ ਨੇ ਪੇਂਡੂ, ਰਿਹਾਇਸ਼ੀ ਤੇ ਵਪਾਰਕ ਖੇਤਰ ਦੀਆਂ ਜਾਇਦਾਦਾਂ ਦੇ ਕੁਲੈਕਟਰ ਰੇਟਾਂ ਵਿਚ 4 ਤੋਂ 5 ਗੁਣਾ ਵਾਧੇ ਦਾ ਖਰੜਾ ਤਿਆਰ ਕਰਕੇ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਲੋਕਾਂ ਤੋਂ 20 ਮਾਰਚ ਤੱਕ ਸੁਝਾਅ ਮੰਗੇ ਗਏ ਹਨ। ਇਸ ਤੋਂ ਬਾਅਦ 25 ਮਾਰਚ ਨੂੰ ਕੁਲੈਕਟਰ ਰੇਟਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।

ਪ੍ਰਸ਼ਾਸਨ ਵੱਲੋਂ ਜਾਰੀ ਖਰੜੇ ਅਨੁਸਾਰ ਪੇਂਡੂ ਰਿਹਾਇਸ਼ੀ ਤੇ ਪੇਂਡੂ ਵਪਾਰਕ ਖੇਤਰ ਦੇ ਕੁਲੈਕਟਰ ਰੇਟਾਂ ਵਿਚ ਤਕਰੀਬਨ 4 ਗੁਣਾ ਅਤੇ ਸੈਕਟਰ 1 ਤੋਂ 12 ਵਿਚ ਕੁਲੈਕਟਰ ਦਰਾਂ ਵਿਚ ਲਗਭਗ 130 ਫ਼ੀਸਦੀ, ਸੈਕਟਰ 14 ਤੋਂ 37 ਵਿੱਚ ਲਗਭਗ 96 ਫ਼ੀਸਦ ਅਤੇ ਸੈਕਟਰ 38 ਵਿੱਚ 80 ਫ਼ੀਸਦ ਵਾਧਾ ਕਰਨ ਦੀ ਤਜਵੀਜ਼ ਪੇਸ਼ ਕੀਤੀ ਹੈ।

ਇਸੇ ਤਰ੍ਹਾਂ ਇੰਡਸਟਰੀਅਲ ਏਰੀਆ ਫੇਜ਼-1 ਤੇ 2 ਵਿਚ ਕੁਲੈਕਟਰ ਦਰਾਂ ਵਿਚ ਕਰੀਬ 30 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਮੱਧ ਮਾਰਗ, ਸੈਕਟਰ 34, ਸੈਕਟਰ-22 ਵਿਚ ਦੁਕਾਨਾਂ ਦੀ ਕੀਮਤਾਂ ਵਿਚ 20 ਫ਼ੀਸਦ ਵਾਧਾ ਕਰਨ ਦੀ ਤਜਵੀਜ਼ ਕੀਤੀ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਖੇਤੀਬਾੜੀ ਲਈ ਜ਼ਮੀਨ ਦੇ ਭਾਅ ਵਿਚ ਵੀ ਢਾਈ ਗੁਣਾ ਵਧਾਉਣ ਬਾਰੇ ਵਿਚਾਰ ਕੀਤਾ ਗਿਆ ਹੈ।