ਲੁਧਿਆਣਾ ਦੇ ਵਿੱਚ ਬੀਤੀ ਰਾਤ ਇੱਕ ਨਵ ਵਿਆਹੁਤਾ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ। ਚਾਰ ਮਹੀਨੇ ਪਹਿਲਾਂ ਹੀ ਇਸਦਾ ਵਿਆਹ ਹੋਇਆ ਸੀ ਤੇ ਦੇਰ ਰਾਤ ਇਸ ਔਰਤ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਹੈ ਕਿ ਗੁਆਂਡ ਦੇ ਵਿੱਚ ਹੀ ਇੱਕ ਛੋਟੇ ਜਿਹੇ ਬੱਚੇ ਦਾ ਜਨਮਦਿਨ ਸੀ ਤੇ ਇਸੇ ਦੌਰਾਨ ਜਦੋਂ ਇਹ ਉਸ ਬੱਚੇ ਦੇ ਘਰ ਨੂੰ ਗੁਬਾਰਿਆਂ ਦੇ ਨਾਲ ਸਜਾ ਰਹੀ ਸੀ।ਇਸਦੇ ਪਤੀ ਨੇ ਇਸ ਨੂੰ ਫੋਨ ਕਰਕੇ ਘਰ ਬੁਲਾ ਲਿਆ। ਕਿਉਂਕਿ ਉਸਨੇ ਆਪਣੀ ਨੌਕਰੀ ਤੇ ਜਾਣਾ ਸੀ ਪਤਨੀ ਨੇ ਜਦੋਂ ਖਾਣਾ ਬਣਾ ਕੇ ਦਿੱਤਾ ਤੇ ਉਸ ਤੋਂ ਬਾਅਦ ਦੇ ਵਿੱਚ ਟਿਫਨ ਪੈਕ ਕੀਤਾ।
ਪਰ ਜਿਵੇਂ ਹੀ ਉਹ ਕੰਮ ਤੇ ਗਏ ਤਾਂ ਉਸ ਤੋਂ ਕੁਝ ਹੀ ਦੇਰ ਬਾਅਦ ਉਹਨਾਂ ਨੂੰ ਫੋਨ ਆਉਂਦਾ ਹੈ। ਕਿ ਉਸਦੀ ਪਤਨੀ ਕਮਰੇ ਦੇ ਵਿੱਚ ਲਟਕ ਰਹੀ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਦੇ ਉੱਤੇ ਪਹੁੰਚੇ ਤਾਂ ਦੇਖਿਆ ਕਿ ਉਸਦੀ ਪਤਨੀ ਪੰਖੇ ਵਾਲੇ ਹੁੱਕ ਦੇ ਨਾਲ ਲਟਕ ਰਹੀ ਸੀ। ਜਿਸ ਨੂੰ ਕਿ ਤੁਰੰਤ ਜਦੋਂ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਲਿਆਂਦਾ ਗਿਆ ਤਾਂ ਉਦੋਂ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਹੈ।
ਪਤੀ ਦਾ ਕਹਿਣਾ ਹੈ ਕਿ ਉਹ ਇੱਕ ਫੈਕਟਰੀ ਦੇ ਵਿੱਚ ਕੰਮ ਕਰਦਾ ਹੈ ਤੇ ਰਾਤ ਨੂੰ ਜਦੋਂ ਆਪਣੀ ਫੈਕਟਰੀ ਦੇ ਵਿੱਚ ਚਲਾ ਗਿਆ ਤਾਂ ਪਿੱਛੋਂ ਪਤਨੀ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕ ਲਿਆ ਗਿਆ। ਹਾਲਾਂਕਿ ਉਸਦੀ ਕਿਸੇ ਵੀ ਗੱਲ ਨੂੰ ਲੈ ਕੇ ਕੋਈ ਲੜਾਈ ਝਗੜਾ ਨਹੀਂ ਸੀ ਉਸਨੇ ਇਹ ਕਦਮ ਕਿਉਂ ਚੁੱਕਿਆ ਇਸ ਬਾਰੇ ਉਸ ਨੂੰ ਵੀ ਨਹੀਂ ਪਤਾ ਹੈ।
ਫਿਲਹਾਲ ਮੌਕੇ ਤੋਂ ਕੋਈ ਵੀ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਜਿਸ ਦੇ ਕਾਰਨ ਹੁਣ ਪੁਲਿਸ ਦੇ ਵੱਲੋਂ ਮਾਮਲੇ ਦੀ ਡੁੰਘਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।














