’50 ਲੱਖ ਦੀ ਫਿਰੌਤੀ ਮੰਗਣ ਵਾਲੇ ਛੱਡਾਂਗੇ ਨਹੀਂ’, ਮੰਤਰੀ ਕੁਲਦੀਪ ਧਾਲੀਵਾਲ ਪਹੁੰਚੇ ਫਤਿਹਗੜ ਚੂੜੀਆਂ­

30

ਪੰਜਾਬ ਸਰਕਾਰ ਵਿੱਚ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਫਤਿਹਗੜ ਚੂੜੀਆਂ ਸੰਗਤਪੁਰਾ ਰੋਡ ‘ਤੇ ਸਥਿਤ ਸੰਤ ਸੇਵਕ ਹਸਪਤਾਲ ਪਹੁੰਚੇ, ਜਿੱਥੇ ਉਨ੍ਹਾਂ ਨੇ ਹਸਪਤਾਲ ਦੇ ਐਮ.ਡੀ. ਡਾ. ਰਾਜਬੀਰ ਸਿੰਘ ਨਾਲ ਮੁਲਾਕਾਤ ਕੀਤੀ। ਪਿਛਲੇ ਦਿਨੀਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਡਾ. ਰਾਜਬੀਰ ਸਿੰਘ ਨੂੰ 50 ਲੱਖ ਰੁਪਏ ਦੀ ਫਿਰੌਤੀ ਮੰਗਣ ਦੀ ਧਮਕੀ ਮਿਲੀ ਸੀ, ਜਿਸ ਦੀ ਜਾਣਕਾਰੀ ਮੰਤਰੀ ਨੇ ਖੁਦ ਲਈ।

ਮੰਤਰੀ ਧਾਲੀਵਾਲ ਨੇ ਹਸਪਤਾਲ ’ਚ ਡਾ. ਰਾਜਬੀਰ ਨਾਲ ਧਮਕੀ ਦੇ ਮਾਮਲੇ ਉੱਤੇ ਵਿਚਾਰ-ਵਟਾਂਦਰਾ ਕੀਤਾ ਤੇ ਤੁਰੰਤ ਐਸ.ਐਸ.ਪੀ. ਅੰਮ੍ਰਿਤਸਰ ਦਿਹਾਤੀ ਨੂੰ ਫੋਨ ਕਰਕੇ ਮਾਮਲੇ ਨੂੰ ਕੱਲ ਤੱਕ ਹੱਲ ਕਰਨ ਲਈ ਕਿਹਾ। ਉਨ੍ਹਾਂ ਨੇ ਹੁਕਮ ਦਿੱਤਾ ਕਿ ਹਸਪਤਾਲ ਦੇ ਮਾਲਕ ਨੂੰ ਅੱਧੇ ਘੰਟੇ ਵਿੱਚ ਨਵਾਂ ਗੰਨਮੈਨ ਮੁਹੱਈਆ ਕਰਵਾਇਆ ਜਾਵੇ।

ਮੰਤਰੀ ਨੇ ਇੱਥੋਂ ਤੱਕ ਕਿਹਾ ਕਿ “ਜੇਕਰ ਫੋਰਸ ਘੱਟ ਹੈ ਤਾਂ ਮੈਂ ਆਪਣੇ ਗੰਨਮੈਨਾਂ ਵਿੱਚੋਂ ਇੱਕ ਗੰਨਮੈਨ ਰਾਜਬੀਰ ਸਿੰਘ ਲਈ ਦੇ ਦਿੰਦਾ ਹਾਂ।” ਜਵਾਬ ’ਚ ਐਸਐਸਪੀ ਨੇ ਯਕੀਨੀ ਦਿਵਾਇਆ ਕਿ ਅੱਧੇ ਘੰਟੇ ਵਿੱਚ ਹੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ।

ਇਸ ਘਟਨਾ ਨੇ ਸਥਾਨਕ ਲਾਕੇ ’ਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਅਤੇ ਪ੍ਰਸ਼ਾਸਨ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਲਈ ਮਜਬੂਰ ਕਰ ਦਿੱਤਾ ਹੈ।