ਡਾਕਟਰ ਭੀਮ ਰਾਓ ਅੰਬੇਡਕਰ ਸਟੇਡੀਅਮ, ਲਹਿਰਾ ਗਾਗਾ ਵਿੱਚ ਲਹਿਰਾ ਬੈਡਮਿੰਟਨ ਕਲੱਬ ਵੱਲੋਂ ਛੇਵੀਂ ਚੈਂਪੀਅਨ ਟਰੋਫੀ ਬੈਡਮਿੰਟਨ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ।
ਇਸ ਟੂਰਨਾਮੈਂਟ ਵਿੱਚ ਪੰਜਾਬ, ਜੰਮੂ ਤੇ ਹਰਿਆਣਾ ਤੋਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ, ਜਿਸ ਵਿੱਚ ਖਿਡਾਰੀਆਂ ਨੇ ਆਪਣੀ ਲਾਜਵਾਬ ਖੇਡ ਕਲਾਸ ਦਾ ਪ੍ਰਦਰਸ਼ਨ ਕੀਤਾ। ਟੂਰਨਾਮੈਂਟ ਦੀ ਵਿਸ਼ੇਸ਼ ਗੱਲ ਇਹ ਰਹੀ ਕਿ 60 ਸਾਲਾ ਬਜ਼ੁਰਗ ਨੇ ਆਪਣੇ ਜੋਸ਼ ਅਤੇ ਖੇਡ ਪ੍ਰਤੀ ਦਿਲਚਸਪੀ ਨਾਲ ਹਰੇਕ ਦੀਆਂ ਵਾਹਵਾਹੀਆਂ ਲੁੱਟੀਆਂ।
ਇਸ ਮੌਕੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਭਾਬੀ ਅਤੇ ਨਗਰ ਕੌਂਸਲ ਦੀ ਪ੍ਰਧਾਨ ਕਾਨਤਾ ਗੋਇਲ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦਾ ਹੌਸਲਾ ਵਧਾਇਆ।
ਲਹਿਰਾ ਬੈਡਮਿੰਟਨ ਕਲੱਬ ਵੱਲੋਂ ਹੋਣ ਵਾਲੀ ਇਹ ਪ੍ਰਤੀਯੋਗਤਾ ਸਾਲ ਦਰ ਸਾਲ ਨਵੇਂ ਮਿਆਰ ਸਥਾਪਤ ਕਰ ਰਹੀ ਹੈ।













