ਹਿਮਾਚਲ ਤੋ ਵੱਧ ਮਾਤਰਾ ਵਿੱਚ ਪਾਣੀ ਦੀ ਆਮਦ ਆਉਣ ਨਾਲ ਭਾਖੜਾ ਡੈਮ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਹੈ।

53

Sell-aid News: ਹਿਮਾਚਲ ਤੋ ਵੱਧ ਮਾਤਰਾ ਵਿੱਚ ਪਾਣੀ ਦੀ ਆਮਦ ਆਉਣ ਨਾਲ ਭਾਖੜਾ ਡੈਮ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ ਹੈ।

ਬੀਬੀਐਮਬੀ ਪ੍ਰਸ਼ਾਸਨ ਦੇ ਵੱਲੋਂ ਨੰਗਲ ਡੈਮ ਤੋਂ ਅਨੰਦਪੁਰ ਹਾਈਡਲ ਨਹਿਰ ਦੇ ਪਾਣੀ ਨੂੰ ਨਿੱਲ ਕੀਤਾ ਗਿਆ ਹੈ। ਨੰਗਲ ਹਾਈਡਲ ਨਹਿਰ ਦੇ ਵਿੱਚ ਵੀ ਪਾਣੀ ਨੂੰ ਘਟਾ ਕੇ 7000 ਕਿਊਸਿਕ ਕਰ ਦਿੱਤਾ ਹੈ
ਜਦੋਂ ਕਿ ਨੰਗਲ ਡੈਮ ਤੋਂ ਹੀ ਸਤਲੁਜ ਦਰਿਆ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਵਧਾ ਕੇ ਇਕ ਵਜੇ ਦੇ ਕਰੀਬ 40,000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਦੋ ਵਜੇ ਦੇ ਕਰੀਬ ਨੰਗਲ ਡੈਮ ਤੋਂ ਸਤਲੁਜ ਦਰਿਆ ਦੇ ਵਿੱਚ ਪਾਣੀ 44000 ਕਿਊਸਿਕ ਪਾਣੀ ਦੇ ਵਿੱਚ ਵਾਧਾ ਕੀਤਾ ਜਾਵੇਗਾ
ਨਹਿਰਾਂ ਵਿੱਚ ਪਾਣੀ ਘਟਾਉਣ ਦਾ ਫੈਸਲਾ ਇੱਕ – ਦੋ ਥਾਵਾਂ ਤੇ ਨਹਿਰਾਂ ਨਾਲ ਲੱਗੇ ਮਿੱਟੀ ਦੇ ਡੰਗੇਆ ਤੋਂ ਮਿੱਟੀ ਖੁਰਨ ਦੇ ਚਲਦਿਆਂ ਲਿਆ ਗਿਆ । ਬੀਬੀਐਮਬੀ ਦੀਆਂ ਨਹਿਰਾਂ ਨੂੰ ਕੋਈ ਖਤਰਾ ਨਾ ਪੁਜੇ ਇਸ ਕਰਕੇ ਇੱਕ ਨਹਿਰ ਦੇ ਵਿੱਚ ਪਾਣੀ ਦੀ ਮਾਤਰਾ ਨੂੰ ਘਟਾਇਆ ਗਿਆ ਤੇ ਦੂਜੀ ਨਹਿਰ ਵਿੱਚ ਪਾਣੀ ਬਿਲਕੁਲ ਬੰਦ ਕੀਤਾ ਗਿਆ ਹੈ।