Sell-aid News: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਪੰਜਾਬ ਦੇ ਕਈ ਜਿਲੇ ਹੜਾਂ ਦੀ ਮਾਰ ਹੇਠ ਆ ਚੁੱਕੇ ਹਨ , ਕਈ ਪਿੰਡਾਂ ਦੇ ਲੋਕ ਆਪਣੇ ਘਰਾਂ ਨੂੰ ਛੱਡ ਸੁਰੱਖਿਅਤ ਸਥਾਨਾਂ ਤੇ ਪਹੁੰਚ ਰਹੇ ਹਨ , ਭਾਰੀ ਬਰਸਾਤ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੱਕ ਚੋਣ ਲੱਗ ਪਈਆਂ ਹਨ , ਹਿਮਾਚਲ ਪ੍ਰਦੇਸ਼ ਵਿੱਚ ਬੱਦਲ ਫਟਣ ਕਾਰਨ ਅਤੇ ਭਾਰੀ ਬਰਸਾਤ ਕਰਕੇ ਪੰਜਾਬ ਵਿੱਚ ਸਬਜ਼ੀਆਂ ਅਤੇ ਫਲਾਂ ਦੇ ਰੇਟ ਅਸਮਾਨੀ ਛੂ ਰਹੇ ਹਨ, ਕਿਉਂਕਿ ਹਿਮਾਚਲ ਤੋਂ ਆਉਣ ਵਾਲੀ ਸਬਜ਼ੀ ਹਿਮਾਚਲ ਦੇ ਰਸਤੇ ਬੰਦ ਹੋਣ ਕਾਰਨ ਪੰਜਾਬ ਵਿੱਚ ਨਹੀਂ ਪਹੁੰਚ ਰਹੀ , ਜਿਆਦਾ ਰੇਟ ਵਧਣ ਕਾਰਨ ਲੋਕ ਸਬਜੀ ਅਤੇ ਫਲਾਂ ਨੂੰ ਨਹੀਂ ਖਰੀਦ ਰਹੇ । ਉਥੇ ਹੀ ਦੁਕਾਨਦਾਰਾਂ ਦਾ ਆਖਣਾ ਹੈ ਕਿ ਭਾਰੀ ਮੀਂਹ ਕਾਰਨ ਸਾਡੀਆਂ ਦੁਕਾਨਾਂ ਦੇ ਸਾਹਮਣੇ ਪਾਣੀ ਜਮਾਂ ਹੋਣ ਕਰਕੇ ਲੋਕ ਸਾਡੀਆਂ ਦੁਕਾਨਾਂ ਤੱਕ ਨਹੀਂ ਪਹੁੰਚ ਰਹੇ ਅਤੇ ਜਿਸ ਕਾਰਨ ਸਾਨੂੰ ਕਾਫੀ ਨੁਕਸਾਨ ਹੋ ਰਿਹਾ ਹੈ ,














