Sell-aid Desk: ਪੰਜਾਬ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋਰ ਇਹੀ ਬਾਰਿਸ਼ ਕਾਰਨ ਲੋਕਾਂ ਦਾ ਜਨਜੀਵਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਹੈ। ਮਾਛੀਵਾੜਾ ਦੇ ਨਜ਼ਦੀਕ ਵਗਦੇ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ । ਪਿੰਡ ਧੁੱਲੇਵਾਲ ਵਿਖੇ ਪਿਛਲੇ ਦਿਨੀ ਪਾਣੀ ਦੇ ਵਧੇ ਪੱਧਰ ਨੇ ਧੁੱਸੀ ਬੰਨ੍ਹ ਨੂੰ ਖੋਰਾ ਲੱਗਣਾ ਸ਼ੁਰੂ ਹੋ ਗਿਆ ਸੀ ਭਾਵੇਂ ਕਿ ਪ੍ਰਸ਼ਾਸਨ ਵੱਲੋਂ ਉਥੇ ਰੇਤ ਦੇ ਭਰੇ ਥੈਲੇ ,ਪੱਥਰਾਂ ਆਦਿ ਨਾਲ ਉਸਨੂੰ ਰੋਕਣ ਦੀ ਕੋਸ਼ਿਸ਼ਾਂ ਜਾਰੀ ਹਨ ।ਪਰ ਵਾਰ-ਵਾਰ ਪਾਣੀ ਦੇ ਪੱਧਰ ਵਧਣ ਨਾਲ ਸਤਲੁਜ ਵਿੱਚ ਪਾਣੀ ਦੀ ਮਾਤਰਾ ਕਰੀਬ ਸਵਾ ਲੱਖ ਕਿਊਸਿਕ ਤੱਕ ਵਗ ਰਹੀ ਹੈ ਜਿਸ ਨਾਲ ਧੁੱਸੀ ਬੰਨ੍ਹ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਗਏ ਹਨ। ਪਹਾੜਾਂ ਵਿੱਚ ਵੀ ਪਿਛਲੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹ ਕਾਰਨ ਭਾਖੜਾ ਦੇ ਵਿੱਚ ਪਾਣੀ ਦਾ ਪੱਧਰ ਬਹੁਤ ਜਿਆਦਾ ਵੱਧ ਗਿਆ ਤੇ ਖਤਰੇ ਦੇ ਨਿਸ਼ਾਨ ਦੇ ਕਰੀਬ ਪੁੱਜ ਚੁੱਕਾ ਹੈ। ਜੇਕਰ ਪਾਣੀ ਦਾ ਪੱਧਰ ਜ਼ਿਆਦਾ ਵਧ ਗਿਆ ਤਾਂ ਮਜਬੂਰਨ ਉੱਥੋਂ ਪਾਣੀ ਛੱਡਣ ਲਈ ਗੇਟ ਖੋਲ੍ਹਣੇ ਪੈਣਗੇ ,ਜਿਸ ਨਾਲ ਸਤਲੁਜ ਦਰਿਆ ਵਿੱਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਵਧ ਜਾਵੇਗੀ ਤੇ ਸਥਿਤੀ ਨਾਜੁਕ ਬਣ ਜਾਵੇਗੀ। ਇਸ ਨਾਲ ਧੁੱਸੀ ਬੰਨ੍ਹ ਨੂੰ ਸਭ ਤੋਂ ਵੱਡਾ ਖਤਰਾ ਪੈਦਾ ਹੋ ਜਾਵੇਗਾ। ਪ੍ਰਸ਼ਾਸਨ ਵੱਲੋਂ ਮੌਕੇ ਤੇ ਧੁੱਸੀ ਬੰਨ੍ਹ ਤੇ ਲਗਾਤਾਰ ਨਦਰ ਰੱਖੀ ਜਾ ਰਹੀ ਹੈ ਅਤੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। V/01:- ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਦੇਰ ਰਾਤ ਧੁੱਲੇਵਾਲ ਵਿਖੇ ਜਾਇਜਾ ਲੈਣ ਲਈ ਆਪ ਪੁੱਜੇ। ਉਨ੍ਹਾਂ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ, ਫਿਲਹਾਲ ਕੋਈ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਧੁੱਸੀ ਬੰਨ੍ਹ ਦੇ ਨਾਜ਼ੁਕ ਥਾਵਾਂ ਦਾ ਦੌਰਾ ਵੀ ਕੀਤਾ ਅਤੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਰਾਤ ਸਤਲੁਜ ਦਰਿਆ ਵਿੱਚ ਕਰੀਬ ਸਵਾ ਲੱਖ ਕਿਊਸਿਕ ਪਾਣੀ ਹੋਰ ਆਉਣ ਦੀ ਸੰਭਾਵਨਾ ਹੈ ਪਰ ਸਤਲੁਜ ਦਰਿਆ ਵਿੱਚ ਇਸ ਤੋਂ ਵੱਧ ਪਾਣੀ ਵੀ ਚੱਲਣ ਦੀ ਸਮਰੱਥਾ ਹੈ ਇਸ ਮੌਕੇ ਉਹਨਾਂ ਨਾਲ ਐਸ.ਡੀ.ਐਮ .ਰਜਨੀਸ਼ ਅਰੋੜਾ, ਤਹਿਸੀਲਦਾਰ ਸੰਦੀਪ ਚੁੱਘ, ਨਾਇਬ ਤਹਿਸੀਲਦਾਰ ਰਾਜੇਸ਼ ਆਹੂਜਾ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਸਹਾਇਕ ਥਾਣੇਦਾਰ ਸੰਜੀਵ , ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।













