ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ, ਲੋਕਾਂ ਨੇ ਸੜਕਾਂ ’ਤੇ ਟਾਇਰ ਸਾੜ ਕੇ ਕੀਤਾ ਵਿਰੋਧ ਪ੍ਰਦਰਸ਼ਨ

132

Sell-Aid Desk24/7- ਦੱਖਣੀ-ਪੂਰਬੀ ਬੰਗਲਾਦੇਸ਼ ਦੇ ਚਟਗਾਓਂ ਪਹਾੜੀ ਖੇਤਰ ਦੇ ਖਗਰਾਛਾਰੀ ਜ਼ਿਲ੍ਹੇ ’ਚ ਅੱਠਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਜਬਰ ਜਨਾਹ ਦੇ ਵਿਰੋਧ ’ਚ ਆਦਿਵਾਸੀਆਂ ਨੇ ਸੜਕਾਂ ’ਤੇ ਟਾਇਰ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਅਧਿਕਾਰੀਆਂ ਨੇ ਟ੍ਰੈਫਿਕ ’ਤੇ ਪਾਬੰਦੀ ਲਗਾ ਦਿੱਤੀ ਤੇ ਨੀਮ ਫ਼ੌਜੀ ਬਲ ਤਾਇਨਾਤ ਕਰ ਦਿੱਤੇ। ਪੀੜਤਾ ਲਈ ਨਿਆਂ ਦੀ ਮੰਗ ਕਰਨ ਵਾਲੇ ਜ਼ਿਆਦਾਤਰ ਪ੍ਰਦਰਸ਼ਨਕਾਰੀ ਚਕਮਾ ਜਾਤੀ ਘੱਟਗਿਣਤੀ ਫਿਰਕੇ ਦੇ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਜੁੰਮਾ ਵਿਦਿਆਰਥੀ ਜਨਤਾ ਨਾਮੀ ਸਮੂਹ ਦੇ ਬੈਨਰ ਹੇਠ ਪੂਰਾ ਦਿਨ ਚੱਲੀ ਨਾਕਾਬੰਦੀ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਦਾਖ਼ਲਾ ਬਿੰਦੂਆਂ ਸਮੇਤ ਸ਼ਹਿਰ ਦੇ ਕਈ ਅਹਿਮ ਸਥਾਨਾਂ ਨੂੰ ਬੰਦ ਕਰ ਦਿੱਤਾ। ਜ਼ਿਲ੍ਹੇ ਦੇ ਅੰਦਰੂਨੀ ਮਾਰਗਾਂ ’ਤੇ ਰੁੱਖਾਂ ਦੇ ਤਣੇ, ਇੱਟਾਂ ਤੇ ਬਲ਼ਦੇ ਹੋਏ ਟਾਇਰਾਂ ਨਾਲ ਉਨ੍ਹਾਂ ਵਾਹਨਾਂ ਦੀ ਆਵਾਜਾਈ ਨੂੰ ਵੀ ਰੋਕ ਦਿੱਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਆਵਾਜਾਈ ਨੂੰ ਰੋਕਣਾ ਪਿਆ। ਖਗਰਾਛਾਰੀ ’ਚ ਜ਼ਿਲ੍ਹਾ ਪ੍ਰਸ਼ਾਸਨ ਦੇ ਇਕ ਬੁਲਾਰੇ ਨੇ ਕਿਹਾ ਕਿ ਅਸੀਂ ਸ਼ਹਿਰ ਤੇ ਆਸਪਾਸ ਦੇ ਇਲਾਕਿਆਂ’ਚ ਕਰਫਿਊ ਲਗਾ ਦਿੱਤਾ ਹੈ। ਕਾਨੂੰਨ ਪ੍ਰਬੰਧ ਦੀ ਹਾਲਤ ਵਿਗੜਨ ਤੇ ਜਾਨ ਮਾਲ ਨੂੰ ਨੁਕਸਾਨ ਦੇ ਖ਼ਤਰੇ ਵਿਚਾਲੇ ਰੈਲੀਆਂ ਤੇ ਅੰਦੋਲਨਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ।