ਟਾਇਰਾਂ ਦੇ ਗੋਦਾਮ ‘ਚ ਭਿਆਨਕ ਅੱਗ, ਉੱਠੀਆਂ ਉੱਚੀਆਂ-ਉੱਚੀਆਂ ਲਪਟਾਂ…

34

ਲੰਮਾ ਪਿੰਡ ਨੇੜੇ ਸੈਲਾਨੀ ਮਾਤਾ ਮੰਦਰ ਦੇ ਕੋਲ ਸਥਿਤ ਟਾਇਰਾਂ ਦੇ ਗੋਦਾਮ ‘ਚ ਅੱਜ ਸ਼ਾਮ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਲਗਭਗ ਸ਼ਾਮ 8:15 ਵਜੇ ਦੇ ਕਰੀਬ ਹੋਇਆ ਜਿਸ ਨਾਲ ਇਲਾਕੇ ‘ਚ ਹੜਕੰਪ ਮਚ ਗਿਆ।

ਜਲੰਧਰ – ਲੰਮਾ ਪਿੰਡ ਨੇੜੇ ਸੈਲਾਨੀ ਮਾਤਾ ਮੰਦਰ ਦੇ ਕੋਲ ਸਥਿਤ ਟਾਇਰਾਂ ਦੇ ਗੋਦਾਮ ‘ਚ ਅੱਜ ਸ਼ਾਮ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਲਗਭਗ ਸ਼ਾਮ 8:15 ਵਜੇ ਦੇ ਕਰੀਬ ਹੋਇਆ ਜਿਸ ਨਾਲ ਇਲਾਕੇ ‘ਚ ਹੜਕੰਪ ਮਚ ਗਿਆ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਛੱਠ ਪੂਜਾ ਮੌਕੇ ਚਲਾਏ ਗਏ ਪਟਾਕੇ ਦੀ ਚਿੰਗਾਰੀ ਕਾਰਨ ਅੱਗ ਲੱਗੀ। ਦੂਜੇ ਪਾਸੇ, ਮਾਰਕੀਟ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਦਾ ਕਹਿਣਾ ਹੈ ਕਿ ਬਿਜਲੀ ਦੀ ਹਾਈ ਟੈਂਸ਼ਨ ਲਾਈਨ ‘ਚ ਸ਼ਾਰਟ ਸਰਕਿਟ ਹੋਣ ਕਾਰਨ ਇਹ ਅੱਗ ਲੱਗੀ ਹੋ ਸਕਦੀ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਤੇ ਅੱਗ ‘ਤੇ ਕਾਬੂ ਪਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ। ਹਾਲਾਂਕਿ, ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਮਿਲੀ।