ਵੰਦੇ ਭਾਰਤ ਦਾ ਬਰਨਾਲਾ ‘ਚ ਠਹਿਰਾਅ ਨਾ ਹੋਣ ‘ਤੇ ਸਾਂਸਦ ਮੀਤ ਹੇਅਰ ਨਾਰਾਜ਼

9

ਬਰਨਾਲਾ ਵਾਸੀਆਂ ਦੀ ਹਾਈ ਸਪੀਡ ਸ਼ੁਰੂ ਕਰਨ ਦੀ ਮੰਗ ਜਿਉਂ ਦੀ ਤਿਉਂ ਬਰਕਰਾਰ: ਮੀਤ ਹੇਅਰ

ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਟਰੇਨ ਦਾ ਬਰਨਾਲਾ ਵਿਖੇ ਸਟਾਪੇਜ ਨਾ ਰੱਖਣ ਉੱਤੇ ਮੈਂਬਰ ਪਾਰਲੀਮੈਂਟ ਮੀਤ ਹੇਅਰ ਨੇ ਨਰਾਜ਼ਗੀ ਪ੍ਰਗਟਾਈ ਹੈ। ਸਾਂਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੇਂਦਰੀ ਮੰਤਰੀ ਵੱਲੋਂ ਬਰਨਾਲਾ ਵਿਖੇ ਠਹਿਰ ਦਾ ਵਾਅਦਾ ਕਰ ਕੇ ਵੀ ਰੇਲ ਨਾ ਰੋਕ ਕੇ ਰੇਲਵੇ ਨੇ ਬਰਨਾਲਾ ਵਾਸੀਆਂ ਨਾਲ ਧ੍ਰੋਹ ਕਮਾਇਆ ਹੈ।

ਸਾਂਸਦ ਮੀਤ ਹੇਅਰ ਨੇ ਸਰਦ ਰੁੱਤ ਸੈਸ਼ਨ ਵਿੱਚ ਪਾਰਲੀਮੈਂਟ ਦੇ ਅੰਦਰ ਕੰਮ ਰੋਕੂ ਮਤਾ ਲਿਆਉਣਗੇ। ਸਾਂਸਦ ਮੀਤ ਹੇਅਰ ਅੱਗੇ ਕਿਹਾ ਕਿ ਰੇਲਵੇ ਨੂੰ ਇੱਕ ਦਸੰਬਰ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਮਹੀਨੇ ਦੇ ਅੰਦਰ ਵੰਦੇ ਭਾਰਤ ਦਾ ਠਹਿਰਾਅ ਬਰਨਾਲਾ ਸਟੇਸ਼ਨ ਉਤੇ ਨਾ ਕੀਤਾ ਗਿਆ ਤਾਂ ਇਕ ਦਸੰਬਰ ਤੋਂ ਬਾਅਦ ਬਰਨਾਲਾ ਸਟੇਸ਼ਨ ਵਿਖੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।