ਸਿਮਰਜੀਤ ਸਿੰਘ ਬੈਂਸ ਨੇ ਚੰਡੀਗੜ੍ਹ ਸਬੰਧੀ ਬਿੱਲ ਲਿਆਉਣ ਦੇ ਮਾਮਲੇ ‘ਤੇ ਕੇਂਦਰ ਸਰਕਾਰ ਦੀ ਕੀਤੀ ਨਿਖੇਧੀ

60
Sell-Aid Desk-ਕੇਂਦਰ ਸਰਕਾਰ ਦੇ ਵੱਲੋਂ ਸਰਦ ਰੁੱਤ ਇਜਲਾਸ ਵਿੱਚ ਚੰਡੀਗੜ੍ਹ ਸਬੰਧੀ ਬਿੱਲ ਲਿਆਉਣ ਦੀ ਚਰਚਾ ਕਾਰਨ ਸ਼ਨੀਵਾਰ ਤੋਂ ਪੰਜਾਬ ਦੀ ਸਿਆਸਤ ਗਰਮੀ ਹੋਈ ਸੀ। ਹੁਣ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਦਾ ਸਪਸ਼ਟੀਕਰਨ ਸਾਹਮਣੇ ਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਹਾਲ ਅਜਿਹਾ ਕੋਈ ਬਿੱਲ ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਵਿੱਚ ਨਹੀਂ ਲਿਆਂਦਾ ਜਾ ਰਿਹਾ।

ਕੇਂਦਰ ਸਰਕਾਰ ਦੇ ਵੱਲੋਂ ਸਰਦ ਰੁੱਤ ਇਜਲਾਸ ਵਿੱਚ ਚੰਡੀਗੜ੍ਹ ਸਬੰਧੀ ਬਿੱਲ ਲਿਆਉਣ ਦੀ ਚਰਚਾ ਵਿਚਾਲੇ ਕਾਂਗਰਸੀ ਆਗੂ ਸਿਮਰਜੀਤ ਸਿੰਘ ਬੈਂਸ ਨੇ ਸੋਸ਼ਲ ਮੀਡਿਆ ‘ਤੇ ਪੋਸਟ ਸਾਂਝੀ ਕਰ ਕੇ ਲਿਖਿਆ ਹੈ ਕਿ

ਦੇਸ਼ ਦੀ ਵੰਡ ਤੋਂ ਬਾਅਦ ਪਾਣੀ ਅਤੇ ਡੈਮ ਲੁੱਟੇ ,,
ਪੰਜਾਬ ਦੀ ਵੰਡ ਤੋਂ ਬਾਅਦ ਸਾਂਝੀ ਰਾਜਧਾਨੀ ਬਣਾ ਕੇ ਲੁੱਟਣ ਦੇ ਮਨਸੂਬੇ ਬਣਾ ਕੇ ਪਾਇਆ ਰੇੜਕਾ ,,
ਪੰਜਾਬ ਦਾ ਦਿਮਾਗ “ਪੰਜਾਬ ਯੂਨੀਵਰਸਿਟੀ ” ਲੁੱਟਣ ਦੀ ਕੋਸ਼ਿਸ਼,,
ਹੁਣ ਬਾਬਾ ਭੀਮ ਰਾਓ ਅੰਬੇਦਕਰ ਸਾਹਿਬ ਦੇ ਗਣਤੰਤਰੀ ਦੇਸ਼ ਨੂੰ ਚਲਾਉਣ ਲਈ ਬਣਾਏ ਸੰਵਿਧਾਨ ਵਿੱਚ ਸੋਧ ਸਿਰਫ ” ਪੰਜਾਬ ਦਾ ਚੰਡੀਗੜ੍ਹ ” ਖੋਹਣ ਲਈ ਹੀ ਕੀਤੀ ਜਾ ਰਹੀ ਹੈ।।
ਝਾੜੂ ਹਕੂਮਤ ਸਿਰਫ RDF ਦੇ ਪੈਸੇ ਨਾ ਮਿਲਣ ਦਾ ਰੌਲਾ ਪਾਉਣ ਤਕ ਹੀ ਸੀਮਤ ਹੈ ਕਿਉ ਕਿ ਦਿਖਾਵੇਬਾਜ਼ੀ ਲਈ ਪੈਸੇ ਦੀ ਜ਼ਬਰਦਸਤ ਜਰੂਰਤ ਹੈ,,
ਦੋਵੇਂ ਹਕੂਮਤਾਂ ਯਾਦ ਰੱਖਣ ਪੰਜਾਬੀ ਅਣਖੀ ਲੋਕਾਂ ਦੀ ਕੌਮ ਹੈ, ਜ਼ਬਰ ਜੁਲਮ ਅਤੇ ਧੋਖੇਬਾਜ਼ੀ ਨਾਲ ਪੰਜਾਬ ਦੇ ਅਸਾਸੇ ਲੁੱਟਣ ਵਾਲਿਆਂ ਦਾ ਮੂੰਹ ਭੰਨਣਾ ਜਾਣਦੀ ਹੈ,ਪੰਜਾਬ ਦੀ ਹੋਂਦ ਖ਼ੇਤੀ ਨੂੰ ਖ਼ਤਮ ਕਰਨ ਲਈ ਬਣਾਏ ਕਾਲ਼ੇ ਕਾਨੂੰਨਾ ਸਮੇਂ ਹੋਈ ਕੁੱਤੇਖਾਣੀ ਅਤੇ ਹਸ਼ਰ ਨੂੰ ਯਾਦ ਕਰ ਲੈਣ ਹੁਕਮਰਾਨ ।।

ਕੇਂਦਰ ਸਰਕਾਰ ਦੇ ਵੱਲੋਂ ਸਰਦ ਰੁੱਤ ਇਜਲਾਸ ਵਿੱਚ ਚੰਡੀਗੜ੍ਹ ਸਬੰਧੀ ਬਿੱਲ ਲਿਆਉਣ ਦੀ ਚਰਚਾ ਕਾਰਨ ਸ਼ਨੀਵਾਰ ਤੋਂ ਪੰਜਾਬ ਦੀ ਸਿਆਸਤ ਗਰਮੀ ਹੋਈ ਸੀ। ਹੁਣ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਦਾ ਸਪਸ਼ਟੀਕਰਨ ਸਾਹਮਣੇ ਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਫ਼ਿਲਹਾਲ ਅਜਿਹਾ ਕੋਈ ਬਿੱਲ ਪਾਰਲੀਮੈਂਟ ਦੇ ਸਰਦ ਰੁੱਤ ਇਜਲਾਸ ਵਿੱਚ ਨਹੀਂ ਲਿਆਂਦਾ ਜਾ ਰਿਹਾ।