8 ਸਾਲਾ ਮਾਸੂਮ ਨਾਲ 25 ਸਾਲਾ ਨੌਜਵਾਨ ਨੇ ਕੀਤਾ ਜਬਰ-ਜਨਾਹ, ਹੁਣ ਹੋਇਆ ਇਨਸਾਫ; ਮਿਲੀ 30 ਸਾਲ ਦੀ ਸਜ਼ਾ

28

Sell-Aid Desk 24/7- ਗੁਆਂਢ ਵਿੱਚ ਰਹਿਣ ਵਾਲੇ ਮੁਕੇਸ਼ ਨੇ ਦੁਕਾਨ ਤੋਂ ਕੁਝ ਸਮਾਨ ਲਿਆਉਣ ਲਈ ਉਸ ਨੂੰ ਪੈਸੇ ਦਿੱਤੇ ਫਿਰ ਬਹਾਨੇ ਨਾਲ ਉਸ ਨੂੰ ਆਪਣੇ ਘਰ ਦੇ ਅੰਦਰ ਬੁਲਾ ਲਿਆ। ਉੱਥੇ ਉਸ ਨੇ ਥੱਪੜ ਮਾਰੇ ਅਤੇ ਫਿਰ ਜਬਰ-ਜਨਾਹ ਕੀਤਾ। ਬੱਚੀ ਨੇ ਘਰ ਆ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ।

ਅੱਠ ਸਾਲ ਦੀ ਬੱਚੀ ਨਾਲ ਜਬਰ-ਜ਼ਨਾਹ ਕਰਨ ਵਾਲਾ ਹੁਣ 30 ਸਾਲ ਜੇਲ੍ਹ ਵਿੱਚ ਰਹੇਗਾ। ਦੋ ਸਾਲ ਪੁਰਾਣੇ ਕੇਸ ਵਿੱਚ ਜ਼ਿਲ੍ਹਾ ਅਦਾਲਤ ਨੇ ਸੋਮਵਾਰ ਨੂੰ ਸਜ਼ਾ ‘ਤੇ ਫੈਸਲਾ ਸੁਣਾਇਆ। ਇਸ ਦੇ ਨਾਲ ਹੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ (District Legal Service Authority) ਨੂੰ ਬੱਚੀ ਨੂੰ ਚਾਰ ਲੱਖ ਰੁਪਏ ਦਿਵਾਉਣ ਲਈ ਕਿਹਾ।

ਇਸ ਮਾਮਲੇ ਵਿੱਚ ਦੋਸ਼ੀ 25 ਸਾਲਾ ਮੁਕੇਸ਼ ਉਰਫ਼ ਦਾਦੀ ਝੂਠ ਬੋਲ ਕੇ ਬਚਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਡੀ.ਐਨ.ਏ. ਮੈਚ ਹੋਣ ‘ਤੇ ਸੱਚਾਈ ਸਾਹਮਣੇ ਆਈ ਸੀ। ਪੁਲਿਸ ਨੇ ਵਿਮੈਨ ਐਂਡ ਚਾਈਲਡ ਹੈਲਪਲਾਈਨ ਦੀ ਕਾਉਂਸਲਰ ਦੀ ਰਿਪੋਰਟ ਦੇ ਆਧਾਰ ‘ਤੇ ਇਹ ਕੇਸ ਦਰਜ ਕੀਤਾ ਸੀ। ਘਟਨਾ ਵਾਲੇ ਦਿਨ ਬੱਚੀ ਆਪਣੇ ਘਰ ਦੇ ਕੋਲ ਖੇਡ ਰਹੀ ਸੀ। ਗੁਆਂਢ ਵਿੱਚ ਰਹਿਣ ਵਾਲੇ ਮੁਕੇਸ਼ ਨੇ ਦੁਕਾਨ ਤੋਂ ਕੁਝ ਸਮਾਨ ਲਿਆਉਣ ਲਈ ਉਸ ਨੂੰ ਪੈਸੇ ਦਿੱਤੇ ਫਿਰ ਬਹਾਨੇ ਨਾਲ ਉਸ ਨੂੰ ਆਪਣੇ ਘਰ ਦੇ ਅੰਦਰ ਬੁਲਾ ਲਿਆ। ਉੱਥੇ ਉਸ ਨੇ ਥੱਪੜ ਮਾਰੇ ਅਤੇ ਫਿਰ ਜਬਰ-ਜਨਾਹ ਕੀਤਾ। ਬੱਚੀ ਨੇ ਘਰ ਆ ਕੇ ਆਪਣੀ ਮਾਂ ਨੂੰ ਸਾਰੀ ਗੱਲ ਦੱਸੀ। ਜਿਸ ਤੋਂ ਬਾਅਦ ਮਾਮਲਾ ਸਾਹਮਣੇ ਆਇਆ ਅਤੇ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਨੇ ਜਾਂਚ ਦੌਰਾਨ ਬੱਚੀ ਦੇ ਕੱਪੜਿਆਂ ਅਤੇ ਸਰੀਰ ਦੇ ਹਿੱਸਿਆਂ ਤੋਂ ਕੁਝ ਡੀ.ਐਨ.ਏ. ਸੈਂਪਲ ਲਏ ਸਨ। ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਉਹ ਕਿਸੇ ਪੁਰਸ਼ ਦੇ ਡੀ.ਐਨ.ਏ. ਪਾਏ ਗਏ। ਉਨ੍ਹਾਂ ਨੂੰ ਮੁਕੇਸ਼ ਦੇ ਡੀ.ਐਨ.ਏ. ਨਾਲ ਮੈਚ ਕਰਵਾਇਆ ਗਿਆ ਤਾਂ ਉਹ ਮੇਲ ਖਾ ਗਏ। ਅਜਿਹੇ ਵਿੱਚ ਇਹ ਪੁਸ਼ਟੀ ਹੋ ਗਈ ਸੀ ਕਿ ਮੁਕੇਸ਼ ਨੇ ਹੀ ਬੱਚੀ ਨਾਲ ਜਬਰ-ਜਨਾਹ ਕੀਤਾ ਸੀ ਹਾਲਾਂਕਿ ਉਹ ਅਦਾਲਤ ਵਿੱਚ ਕਹਿੰਦਾ ਰਿਹਾ ਕਿ ਉਸ ਨੇ ਬੱਚੀ ਨਾਲ ਕੁਝ ਗਲਤ ਨਹੀਂ ਕੀਤਾ।

ਉਸ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਬੱਚੀ ਨੇ ਜੱਜ ਅੱਗੇ ਦਿੱਤੇ ਬਿਆਨ ਵਿੱਚ ਕਿਹਾ ਸੀ ਕਿ ਉਸ ਨਾਲ ਦੋ ਲੋਕਾਂ ਨੇ ਜਬਰ-ਜਨਾਹ ਕੀਤਾ ਪਰ ਸਿਰਫ਼ ਉਸ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਦੂਜੇ ਮੁਲਜ਼ਮ ਬਾਰੇ ਜਾਂਚ ਹੀ ਨਹੀਂ ਕੀਤੀ ਗਈ। ਬੱਚੀ ਨੇ ਮੈਡੀਕਲ ਅਫ਼ਸਰ ਦੇ ਸਾਹਮਣੇ ਕੁਝ ਹੋਰ ਬਿਆਨ ਦਿੱਤੇ। ਅਜਿਹੇ ਵਿੱਚ ਉਸ ਦੀ ਗਵਾਹੀ ‘ਤੇ ਸ਼ੱਕ ਪੈਦਾ ਹੁੰਦਾ ਹੈ। ਹਾਲਾਂਕਿ, ਇਨ੍ਹਾਂ ਦਲੀਲਾਂ ਨੂੰ ਅਦਾਲਤ ਨੇ ਨਹੀਂ ਮੰਨਿਆ ਅਤੇ ਦੋਸ਼ੀ ਕਰਾਰ ਦੇ ਦਿੱਤਾ ਸੀ, ਜਿਸ ਦੀ ਸਜ਼ਾ ‘ਤੇ ਸੋਮਵਾਰ ਨੂੰ ਫੈਸਲਾ ਸੁਣਾਇਆ ਗਿਆ।