Sell-Aid Desk 24/7- ਸਾਲ 2026 ਵਿੱਚ ਕਈ ਮਹੱਤਵਪੂਰਨ ਗ੍ਰਹਿ-ਗੋਚਰ ਹੋਣ ਜਾ ਰਹੇ ਹਨ। ਗ੍ਰਹਿਆਂ ਦੀਆਂ ਇਹ ਸਥਿਤੀਆਂ ਸਾਰੀਆਂ ਰਾਸ਼ੀਆਂ ਦੇ ਜਾਤਕਾਂ ਦੇ ਕਰੀਅਰ, ਰਿਸ਼ਤਿਆਂ ਅਤੇ ਨਿੱਜੀ ਵਿਕਾਸ ਵਿੱਚ ਵੱਡੇ ਮੋੜ ਲਿਆ ਸਕਦੀਆਂ ਹਨ। ਰਾਸ਼ੀਫਲ ਅਨੁਸਾਰ, ਕੁਝ ਰਾਸ਼ੀਆਂ ਲਈ ਇਹ ਸਾਲ ਵੱਡੀ ਤਰੱਕੀ ਵਾਲਾ ਰਹੇਗਾ, ਜਦਕਿ ਕੁਝ ਲਈ ਚੁਣੌਤੀਆਂ ਭਰਿਆ ਹੋ ਸਕਦਾ ਹੈ।
ਇਨ੍ਹਾਂ ਰਾਸ਼ੀਆਂ ਨੂੰ ਮਿਲਣਗੇ ਨਵੇਂ ਮੌਕੇ
ਮੇਖ, ਬ੍ਰਿਖ, ਸਿੰਘ ਤੇ ਬ੍ਰਿਸ਼ਚਕ: ਇਨ੍ਹਾਂ ਰਾਸ਼ੀਆਂ ਲਈ ਕਰੀਅਰ ਵਿੱਚ ਮਜ਼ਬੂਤੀ ਅਤੇ ਤਰੱਕੀ ਦੇ ਸੰਕੇਤ ਹਨ
ਮਿਥੁਨ, ਕਰਕ ਤੇ ਕੰਨਿਆ: ਇਨ੍ਹਾਂ ਜਾਤਕਾਂ ਨੂੰ ਨਵੇਂ ਮੌਕੇ, ਨੌਕਰੀ ਦੇ ਆਫਰ ਅਤੇ ਤਰੱਕੀ ਮਿਲ ਸਕਦੀ ਹੈ।
ਧਨੁ, ਮਕਰ, ਕੁੰਭ ਤੇ ਮੀਨ: ਇਨ੍ਹਾਂ ਰਾਸ਼ੀਆਂ ਲਈ ਇਹ ਸਾਲ ਕਈ ਅਹਿਮ ਮੋੜਾਂ ਅਤੇ ਬਦਲਾਵਾਂ ਨਾਲ ਭਰਿਆ ਰਹੇਗਾ।
ਆਰਥਿਕ ਸਥਿਤੀ ‘ਚ ਹੋਵੇਗੀ ਮਜ਼ਬੂਤੀ
ਸਾਲ ਦੀ ਸ਼ੁਰੂਆਤ ਵਿੱਚ ਬ੍ਰਹਸਪਤੀ ਦੇਵ ਮਿਥੁਨ ਰਾਸ਼ੀ ਵਿੱਚ ‘ਵਕਰੀ’ (Retrogade) ਹੋਣਗੇ।
ਸਾਵਧਾਨੀ: ਮੇਖ, ਬ੍ਰਿਖ, ਮਿਥੁਨ, ਕਰਕ ਅਤੇ ਕੰਨਿਆ ਰਾਸ਼ੀ ਦੇ ਲੋਕਾਂ ਨੂੰ ਨਿਵੇਸ਼ ਅਤੇ ਖਰਚਿਆਂ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ।
ਉਤਾਰ-ਚੜ੍ਹਾਅ: ਸ਼ਨੀ ਦੇ ਵਕਰੀ ਹੋਣ ਕਾਰਨ ਬ੍ਰਿਸ਼ਚਕ ਅਤੇ ਧਨੁ ਰਾਸ਼ੀ ਵਾਲਿਆਂ ਨੂੰ ਨਕਦੀ ਦੇ ਪ੍ਰਵਾਹ ਵਿੱਚ ਉਤਾਰ-ਚੜ੍ਹਾਅ ਦੇਖਣੇ ਪੈ ਸਕਦੇ ਹਨ।
ਲਾਭ: ਕਰਕ, ਸਿੰਘ ਅਤੇ ਤੁਲਾ ਰਾਸ਼ੀ ਵਾਲਿਆਂ ਦੀ ਆਰਥਿਕ ਸਥਿਤੀ ਕਾਫ਼ੀ ਮਜ਼ਬੂਤ ਹੋਵੇਗੀ।
ਅਨੁਸ਼ਾਸਨ ਦੀ ਲੋੜ: ਮੇਖ, ਬ੍ਰਿਖ ਅਤੇ ਕੁੰਭ ਰਾਸ਼ੀ ਵਾਲਿਆਂ ਨੂੰ ਆਪਣੀ ਸਿਹਤ ਪ੍ਰਤੀ ਸੰਤੁਲਿਤ ਅਤੇ ਅਨੁਸ਼ਾਸਿਤ ਰਹਿਣ ਦੀ ਲੋੜ ਪਵੇਗੀ।
ਮਾਨਸਿਕ ਤਣਾਅ: ਸਿੰਘ ਅਤੇ ਤੁਲਾ ਰਾਸ਼ੀ ਦੇ ਜਾਤਕਾਂ ਵਿੱਚ ਓਵਰਥਿੰਕਿੰਗ (ਬਹੁਤ ਜ਼ਿਆਦਾ ਸੋਚਣਾ) ਜਾਂ ਮਾਨਸਿਕ ਬੇਚੈਨੀ ਵਧ ਸਕਦੀ ਹੈ।
ਤੰਦਰੁਸਤੀ: ਧਨੁ ਅਤੇ ਮੀਨ ਰਾਸ਼ੀ ਵਾਲਿਆਂ ਲਈ ਇਹ ਸਾਲ ਚੰਗੀ ਸਿਹਤ ਅਤੇ ਮਾਨਸਿਕ ਸਥਿਰਤਾ ਲੈ ਕੇ ਆਵੇਗਾ।
ਲਵ ਲਾਈਫ ਤੇ ਰਿਸ਼ਤੇ
ਸਾਲ 2026 ਵਿੱਚ ਜਦੋਂ ਬ੍ਰਹਸਪਤੀ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰਨਗੇ ਤਾਂ ਘਰੇਲੂ ਜੀਵਨ ਵਿੱਚ ਤਾਲਮੇਲ ਵਧੇਗਾ।
ਸਿੰਗਲਜ਼ ਲਈ: ਮੇਖ, ਬ੍ਰਿਖ, ਸਿੰਘ ਅਤੇ ਕੰਨਿਆ ਰਾਸ਼ੀ ਦੇ ਕੁਆਰੇ ਲੋਕਾਂ ਨੂੰ ਇੱਕ ਵਧੀਆ ਜੀਵਨ ਸਾਥੀ ਮਿਲ ਸਕਦਾ ਹੈ।
ਪਰਿਵਾਰ: ਕਰਕ, ਤੁਲਾ, ਬ੍ਰਿਸ਼ਚਕ ਅਤੇ ਮਕਰ ਰਾਸ਼ੀ ਵਾਲਿਆਂ ਦੇ ਪਰਿਵਾਰਕ ਸਬੰਧ ਗੂੜ੍ਹੇ ਹੋਣਗੇ ਅਤੇ ਆਪਸੀ ਸਮਝ ਵਧੇਗੀ।
ਸਿੱਖਿਆ ਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ
ਮੰਗਲ ਦਾ ਪ੍ਰਭਾਵ: ਮੰਗਲ ਦੇਵ ਸਮੇਂ-ਸਮੇਂ ‘ਤੇ ਵਿਦਿਆਰਥੀਆਂ ਦਾ ਮਨੋਰਥ (Motivation) ਅਤੇ ਇਕਾਗਰਤਾ ਵਧਾਉਣਗੇ।
ਸਫਲਤਾ: ਸਾਲ ਦੇ ਅੰਤ ਵਿੱਚ ਬ੍ਰਹਸਪਤੀ ਦਾ ਸਿੰਘ ਰਾਸ਼ੀ ਵਿੱਚ ਗੋਚਰ ਹੋਣ ਕਾਰਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਅਤੇ ਕ੍ਰਿਏਟਿਵ ਫੀਲਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਸੰਭਵ ਹੈ।
ਤਰੱਕੀ: ਤੁਲਾ, ਬ੍ਰਿਸ਼ਚਕ ਅਤੇ ਧਨੁ ਰਾਸ਼ੀ ਦੇ ਵਿਦਿਆਰਥੀਆਂ ਲਈ ਨਵਾਂ ਸਿੱਖਣ ਅਤੇ ਅੱਗੇ ਵਧਣ ਦਾ ਵਧੀਆ ਸਮਾਂ ਹੈ।














