Sell-Aid Desk 24/7- ਪੰਜਾਬ ਦੇ ਹੁਸ਼ਿਆਰਪੁਰ ਵਿੱਚ ਇੱਕ ‘ਆਪ’ ਆਗੂ ਦੀ ਗੋਲੀ ਮਾਰ ਕੇ ਹੱਤਿ/ਆ ਕਰ ਦਿੱਤੀ ਗਈ। ਇਹ ਗੋਲੀ*ਬਾਰੀ ਵਿੱਚ ਉਸ ਮੌਕੇ ਉਤੇ ਮੌਜੂਦ ਉਨ੍ਹਾਂ ਦਾ ਦੋਸਤ ਜ਼ਖਮੀ ਹੋ ਗਿਆ। ‘ਆਪ’ ਆਗੂ ਬਲਵਿੰਦਰ ਸਿੰਘ ਸਤਕਰਤਾਰ ਦੀ ਮਿਆਣੀ ਪਿੰਡ ਵਿੱਚ ਇੱਕ ਹਾਰਡਵੇਅਰ ਦੀ ਦੁਕਾਨ ਹੈ। ਵੀਰਵਾਰ ਸ਼ਾਮ ਨੂੰ ਇੱਕ ਬਾਈਕ ‘ਤੇ ਸਵਾਰ ਬਦਮਾਸ਼ਾਂ ਨੇ ਅੰਨ੍ਹੇਵਾਹ ਗੋਲੀ/ਆਂ ਚਲਾਈਆਂ।
ਇਹ ਘਟਨਾ ਸ਼ਾਮ 4 ਵਜੇ ਦੇ ਕਰੀਬ ਵਾਪਰੀ। ਜਾਣਕਾਰੀ ਅਨੁਸਾਰ, ਤਿੰਨ ਅਣਪਛਾਤੇ ਹਮਲਾਵਰ ਦੁਕਾਨ ਦੇ ਬਾਹਰ ਇੱਕ ਬਾਈਕ ‘ਤੇ ਆਏ। ਬਾਈਕ ‘ਤੇ ਸਵਾਰ ਇੱਕ ਹਮਲਾਵਰ ਬਾਹਰ ਖੜ੍ਹਾ ਰਿਹਾ, ਜਦੋਂ ਕਿ ਦੋ ਨਕਾਬਪੋਸ਼ ਵਿਅਕਤੀ ਸਿੱਧੇ ਦੁਕਾਨ ਵਿੱਚ ਦਾਖਲ ਹੋ ਗਏ। ਬਿਨਾਂ ਕੁਝ ਕਹੇ, ਹਮਲਾਵਰਾਂ ਨੇ ਬਲਵਿੰਦਰ ਅਤੇ ਲਖਵਿੰਦਰ ‘ਤੇ ਆਪਣੇ ਪਿਸਤੌਲ ਤੋਂ 7 ਗੋਲੀ*ਆਂ ਚਲਾਈਆਂ।
ਚਸ਼ਮਦੀਦਾਂ ਦੇ ਅਨੁਸਾਰ, ਗੋ*ਲੀ ਬਲਵਿੰਦਰ ਸਿੰਘ ਦੀ ਛਾਤੀ ਵਿੱਚ ਵੱਜੀ, ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌ*ਤ ਹੋ ਗਈ। ਲਖਵਿੰਦਰ ਸਿੰਘ ਦੇ ਮੋਢੇ ਵਿੱਚ ਵੀ ਗੋ/ਲੀ ਲੱਗੀ। ਸਥਾਨਕ ਲੋਕਾਂ ਨੇ ਤੁਰੰਤ ਦੋਵਾਂ ਨੂੰ ਟਾਂਡਾ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਬਲਵਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਲਖਵਿੰਦਰ ਸਿੰਘ ਇਸ ਸਮੇਂ ਖ਼ਤਰੇ ਤੋਂ ਬਾਹਰ ਹੈ।













