ਸਪੇਨ: ਹਾਈ ਸਪੀਡ ਰੇਲਗੱਡੀਆਂ ਦੀ ਟੱਕਰ, 21 ਲੋਕਾਂ ਦੀ ਮੌ/ਤ

10

Sell-Aid Desk 24/7- ਦੱਖਣੀ ਸਪੇਨ ਵਿੱਚ ਐਤਵਾਰ ਨੂੰ ਤੇਜ਼ ਰਫ਼ਤਾਰ ਰੇਲਗੱਡੀ ਲੀਹੋਂ ਲੱਥਣ ਮਗਰੋਂ ਉਲਟ ਦਿਸ਼ਾ ਵਿੱਚ ਪਟੜੀ ‘ਤੇ ਚੜ੍ਹ ਗਈ ਅਤੇ ਸਾਹਮਣਿਓਂ ਆ ਰਹੀ ਰੇਲਗੱਡੀ ਨਾਲ ਟਕਰਾ ਗਈ। ਹਾਦਸੇ ਵਿਚ ਘੱਟੋ-ਘੱਟ 21 ਲੋਕਾਂ ਦੀ ਮੌ*ਤ ਹੋ ਗਈ ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ।

ਰੇਲ ਆਪਰੇਟਰ ਅਦੀਫ ਅਨੁਸਾਰ ਮਲਾਗਾ ਅਤੇ ਮੈਡਰਿਡ ਵਿਚਕਾਰ ਲਗਪਗ 300 ਯਾਤਰੀਆਂ ਨੂੰ ਲੈ ਕੇ ਜਾ ਰਹੀ ਰੇਲਗੱਡੀ ਦਾ ਆਖਰੀ ਹਿੱਸਾ ਸਥਾਨਕ ਸਮੇਂ ਅਨੁਸਾਰ ਸ਼ਾਮ 7:45 ਵਜੇ ਕੋਰਡੋਬਾ ਨੇੜੇ ਲੀਹੋਂ ਲੱਥ ਗਿਆ ਅਤੇ ਮੈਡਰਿਡ ਤੋਂ ਦੱਖਣੀ ਸਪੈਨਿਸ਼ ਸ਼ਹਿਰ ਹੁਏਲਵਾ ਜਾ ਰਹੀ ਲਗਪਗ 200 ਯਾਤਰੀਆਂ ਵਾਲੀ ਰੇਲਗੱਡੀ ਨਾਲ ਟਕਰਾ ਗਿਆ।

ਸਪੇਨ ਦੇ ਟਰਾਂਸਪੋਰਟ ਮੰਤਰੀ ਆਸਕਰ ਪੁਏਂਤੇ ਨੇ ਮ੍ਰਿਤਕਾਂ ਦੀ ਗਿਣਤੀ 21 ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜਾਂ ਦੌਰਾਨ ਬਾਕੀ ਬਚੇ ਹੋਏ ਲੋਕਾਂ ਨੂੰ ਕੱਢ ਲਿਆ ਹੈ। ਪੁਏਂਤੇ ਨੇ ਕਿਹਾ ਕਿ ਮੌ/ਤਾਂ ਦੀ ਗਿਣਤੀ ਵਧ ਸਕਦੀ ਹੈ। ਮੰਤਰੀ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਇਸ ਨੂੰ ‘ਇੱਕ ਸੱਚਮੁੱਚ ਅਜੀਬ’ ਘਟਨਾ ਕਿਹਾ ਕਿਉਂਕਿ ਹਾਦਸਾ ਟਰੈਕ ਦੇ ਸਮਤਲ ਹਿੱਸੇ ’ਤੇ ਵਾਪਰਿਆ ਜਿਸ ਦੀ ਪਿਛਲੇ ਸਾਲ ਮਈ ਵਿੱਚ ਮੁਰੰਮਤ ਕੀਤੀ ਗਈ ਸੀ।

ਉਸ ਨੇ ਕਿਹਾ ਕਿ ਜਿਸ ਰੇਲਗੱਡੀ ਦਾ ਡੱਬਾ ਲੀਹੋਂ ਲੱਥਾ ਉਹ ਚਾਰ ਸਾਲ ਤੋਂ ਵੀ ਘੱਟ ਪੁਰਾਣੀ ਸੀ। ਇਹ ਰੇਲਗੱਡੀ ਨਿੱਜੀ ਕੰਪਨੀ ਇਰੀਓ ਦੀ ਸੀ, ਜਦੋਂ ਕਿ ਦੂਜੀ ਰੇਲਗੱਡੀ ਸਪੇਨ ਦੀ ਜਨਤਕ ਰੇਲ ਕੰਪਨੀ ਰੇਨਫੇ ਦੀ ਸੀ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ X ’ਤੇ ਇੱਕ ਪੋਸਟ ਵਿੱਚ ਹਾਦਸੇ ਵਿਚ ਗਈਆਂ ਜਾਨਾਂ ’ਤੇ ਦੁੱਖ ਜਤਾਇਆ ਹੈ।