Sell-Aid Desk 24/7- ਰਾਜੌਰੀ ਜ਼ਿਲ੍ਹੇ ਵਿੱਚ ਪਲਾਸਟਿਕ ਦੇ ਥੈਲੇ ਅੰਦਰ 45 ਸਾਲਾ ਮਹਿਲਾ ਮਿਲੀ ਹੈ। ਇਸ ਮਹਿਲਾ ਨੂੰ ਰੱਸੀ ਨਾਲ ਬੰਨ੍ਹਿਆ ਹੋਇਆ ਸੀ।
ਪੁਲੀਸ ਨੇ ਦੱਸਿਆ ਕਿ ਮਹਿਲਾ, ਜਿਸ ਦੀ ਪਛਾਣ ਅਜ਼ੀਮ ਅਖਤਰ ਵਜੋਂ ਹੋਈ ਹੈ, ਨੂੰ ਐਤਵਾਰ ਦੇਰ ਰਾਤ ਗੰਭੀਰ ਹਾਲਤ ਵਿੱਚ ਜੀਐਮਸੀ ਹਸਪਤਾਲ ਲਿਜਾਇਆ ਗਿਆ।
ਕੁਝ ਸਥਾਨਕ ਲੋਕਾਂ ਨੇ ਇਹ ਬੈਗ ਜ਼ਿਲ੍ਹੇ ਦੇ ਟੰਡਵਾਲ ਖੇਤਰ ਵਿਚ ਸੁੰਨਸਾਨ ਥਾਂ ’ਤੇ ਪਿਆ ਦੇਖਿਆ। ਪੁਲੀਸ ਵੱਲੋਂ ਅਖ਼ਤਰ ਦੇ ਠੀਕ ਹੋਣ ਮਗਰੋਂ ਉਸ ਦੇ ਬਿਆਨ ਕਲਮਬੰਦ ਕੀਤੇ ਜਾਣਗੇ।













