ਡੇਰਾ ਬਾਬਾ ਨਾਨਕ ‘ਚ ਖ਼ੂ/ਨੀ ਖੇਡ: ਬੇਦੀ ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀ*ਆਂ ਮਾਰ ਕੇ ਬੇਰਹਿਮੀ ਨਾਲ ਕਤ/ਲ; ਇਲਾਕੇ ‘ਚ ਫੈਲੀ ਦਹਿਸ਼ਤ

19

Sell-Aid Desk 24/7- ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ ਦੇ ਜੋੜੀਆਂ ਬਾਜ਼ਾਰ ਵਿੱਚ ਬੇਦੀ ਮੈਡੀਕਲ ਸਟੋਰ ਤੇ ਬੁੱਧਵਾਰ ਨੂੰ ਸਵੇਰੇ 8 ਵਜੇ ਦੇ ਕਰੀਬ ਦੋ ਨੌਜਵਾਨਾਂ ਵੱਲੋਂ ਬੇਦੀ ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀ/ਆਂ ਮਾਰ ਕੇ ਕਤ*ਲ ਕਰ ਦਿੱਤਾ। ਇੱਥੇ ਦੱਸਣਯੋਗ ਹੈ ਕਿ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਨੂੰ ਪਿਛਲੇ ਸਮੇਂ ਵੀ 50 ਲੱਖ ਦੀ ਫਿਰੌਤੀ ਮੰਗਣ ਉਪਰੰਤ ਉਸ ਦੇ ਪੱਟ ਦੇ ਗੋ/ਲੀ ਮਾਰ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਇਸ ਤੋਂ ਬਾਅਦ ਬੇਦੀ ਮੈਡੀਕਲ ਸਟੋਰ ਮਾਲਕ ਨੂੰ ਸੁਰੱਖਿਅ ਵੀ ਦਿੱਤੀ ਗਈ ਸੀ ਪਰ ਹੁਣ ਕੁਝ ਦਿਨਾਂ ਤੋਂ ਸੁਰੱਖਿਆ ਕਰਮਚਾਰੀ ਹਟਾ ਦਿੱਤੇ ਗਏ ਸਨ।

ਅੱਜ ਸਵੇਰੇ ਜਦੋਂ ਬੇਦੀ ਮੈਡੀਕਲ ਸਟੋਰ ਦੇ ਮਾਲਕ ਰਣਦੀਪ ਸਿੰਘ ਬੇਦੀ ਆਪਣਾ ਮੈਡੀਕਲ ਸਟੋਰ ਖੋਲ੍ਹ ਕੇ ਸਫਾਈ ਕਰ ਰਿਹਾ ਸੀ ਕਿ ਦੋ ਨੌਜਵਾਨਾਂ ਨੇ ਆ ਕੇ ਉਸ ਨੂੰ ਗੋਲੀ/ਆਂ ਮਾਰ ਦਿੱਤੀਆਂ ਗਈਆਂ ਪਤਾ ਲੱਗਾ ਹੈ ਕਿ ਗੋਲੀ/ਆਂ ਅੱਖ ਨੇੜੇ ਲੱਗੀ, ਜਿਸ ਨੂੰ ਇਲਾਜ ਲਈ ਲਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦੀ ਮੌ*ਤ ਹੋ ਗਈ। ਇਸ ਘਟਨਾ ਦੀ ਖਬਰ ਸੁਣਦਿਆਂ ਹੀ ਡੇਰਾ ਬਾਬਾ ਨਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਅਤੇ ਮੈਡੀਕਲ ਸਟੋਰ ਤੇ ਮਾਲਕ ਨੂੰ ਦੂਜੀ ਵਾਰ ਗੋ*ਲੀ ਮਾਰਨ ਅਤੇ ਇਸ ਤੋਂ ਪਹਿਲਾਂ ਵੀ ਡੇਰਾ ਬਾਬਾ ਨਾਨਕ ਵਿੱਚ ਇੱਕ ਦੁਕਾਨਦਾਰ ਨੂੰ ਗੋਲੀ/ਆਂ ਮਾਰ ਕੇ ਮਾਰ ਦੇਣ ਦੀਆਂ ਘਟਨਾਵਾਂ ਨੂੰ ਲੈ ਕੇ ਦਹਿਸ਼ਤ ਮਾਹੌਲ ਬਣਿਆ ਹੋਇਆ ਹੈ। ਜ਼ਖ਼ਮੀ ਬੇਦੀ ਮੈਡੀਕਲ ਸਟੋਰ ਮਾਲਕ ਦੀ ਗੋਲੀ/ਆਂ ਲੱਗਣ ਨਾਲ ਮੌ*ਤ ਹੋਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ।