ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਘਣੀ ਧੁੰਦ ਦਾ ਨਜ਼ਾਰਾ ਮਾਣਿਆ

32

ਅੱਜ ਅੰਮ੍ਰਿਤਸਰ ਵਿਖੇ ਪਈ ਸੰਘਣੀ ਧੁੰਦ ਦਾ ਅਲੌਕਿਕ ਨਜ਼ਾਰਾ ਦੂਰੋਂ ਨੇੜਿਓਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਸ਼ਰਧਾਲੂਆਂ ਨੇ ਮਾਣਿਆ। ਸੰਘਣੀ ਧੁੰਦ ਕਾਰਨ ਅੱਜ ਸ਼ਰਧਾਲੂਆਂ ਦੀ ਆਮਦ ਵੀ ਆਮ ਨਾਲੋਂ ਘੱਟ ਦੇਖੀ ਗਈ। ਧੁੰਦ ਇੰਨੀ ਜ਼ਿਆਦਾ ਸੀ ਕਿ ਪਰਿਕਰਮਾ ਵਿਚੋਂ ਸ੍ਰੀ ਹਰਿਮੰਦਰ ਸਾਹਿਬ ਦਾ ਮੁੱਖ ਭਵਨ ਵੀ ਠੀਕ ਤਰ੍ਹਾਂ ਦਿਖਾਈ ਨਹੀਂ ਸੀ ਦੇ ਰਿਹਾ।