7ਵੀਂ ਜਮਾਤ ਦੇ ਵਿਦਿਆਰਥੀ ਨੇ ਘਰ ‘ਚ ਰੱਖੇ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰੀ, ਮੌਤ

30

“ਪੜ੍ਹਾਈ ਵਿੱਚ ਹੁਸ਼ਿਆਰ, ਮਾਸੂਮ ਚਿਹਰਾ ਅਤੇ ਹੱਸਮੁੱਖ ਸੁਭਾਅ”—ਇਸ ਤਰ੍ਹਾਂ ਹਰ ਕੋਈ 14 ਸਾਲਾ ਸ਼੍ਰੀਧਰ ਗਣੇਸ਼ ਨਸ਼ਤੇ ਨੂੰ ਜਾਣਦਾ ਸੀ। ਪਰ 27 ਜਨਵਰੀ ਦੀ ਦੁਪਹਿਰ ਨੂੰ ਅਚਾਨਕ ਜੋ ਹੋਇਆ, ਉਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਸ਼੍ਰੀਧਰ ਨੇ ਆਪਣੇ ਪਿਤਾ ਦੇ ਲਾਇਸੈਂਸੀ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਇਹ ਹੈਰਾਨ ਕਰਨ ਵਾਲੀ ਘਟਨਾ ਮਾਡਾ ਤਾਲੁਕਾ ਦੇ ਇੱਕ ਛੋਟੇ ਜਿਹੇ ਪਿੰਡ ਮੌਜੇ ਆਡੇਗਾਂਵ ਵਿੱਚ ਵਾਪਰੀ।

ਬਿਮਾਰ ਸੀ, ਸਕੂਲ ਨਹੀਂ ਗਿਆ ਸੀ ਅਤੇ ਘਰ ਵਿੱਚ ਦੁਰਘਟਨਾ ਵਾਪਰ ਗਈ

ਸ੍ਰੀਧਰ ਸੱਤਵੀਂ ਜਮਾਤ ਦਾ ਵਿਦਿਆਰਥੀ ਸੀ ਅਤੇ ਜੀਜਾਮਾਤਾ ਸਕੂਲ, ਇੰਦਾਪੁਰ ਵਿੱਚ ਪੜ੍ਹਦਾ ਸੀ। ਉਸ ਦਿਨ ਉਹ ਸਕੂਲ ਨਹੀਂ ਗਿਆ ਕਿਉਂਕਿ ਉਹ ਬਿਮਾਰ ਸੀ ਅਤੇ ਘਰ ਆਰਾਮ ਕਰ ਰਿਹਾ ਸੀ। ਦੁਪਹਿਰ ਕਰੀਬ 12:30 ਵਜੇ ਉਹ ਘਰ ਦੀ ਦੂਜੀ ਮੰਜ਼ਿਲ ‘ਤੇ ਗਿਆ ਅਤੇ ਆਪਣੇ ਪਿਤਾ ਦਾ ਰਿਵਾਲਵਰ ਚੁੱਕ ਲਿਆ। ਕੁਰਸੀ ਉਤੇ ਬੈਠੇ ਹੋਏ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਦੌੜੇ
ਗੋਲੀ ਚੱਲਣ ਦੀ ਆਵਾਜ਼ ਸੁਣਦੇ ਹੀ ਸ੍ਰੀਧਰ ਦੀ ਮਾਂ, ਦਾਦਾ ਅਤੇ ਘਰ ਵਿੱਚ ਮੌਜੂਦ ਹੋਰ ਪਰਿਵਾਰਕ ਮੈਂਬਰ ਉੱਪਰ ਵੱਲ ਭੱਜੇ। ਉਨ੍ਹਾਂ ਨੇ ਦੇਖਿਆ ਕਿ ਸ਼੍ਰੀਧਰ ਖੂਨ ਨਾਲ ਲੱਥਪੱਥ ਫਰਸ਼ ‘ਤੇ ਪਿਆ ਸੀ। ਇਹ ਦ੍ਰਿਸ਼ ਦੇਖ ਕੇ ਮਾਂ ਉੱਚੀ-ਉੱਚੀ ਰੋਣ ਲੱਗੀ। ਸਾਰੇ ਘਰ ਵਿੱਚ ਸੋਗ ਛਾ ਗਿਆ।

ਸ਼੍ਰੀਧਰ ਦੇ ਪਿਤਾ ਗਣੇਸ਼ ਨਸ਼ਤੇ ਸੀਮਾ ਸੁਰੱਖਿਆ ਬਲ (BSF) ਵਿੱਚ ਕੰਮ ਕਰਦੇ ਹਨ। ਪਰਿਵਾਰ ਕੋਲ ਜੰਮੂ-ਕਸ਼ਮੀਰ ਦਾ ਲਾਇਸੈਂਸ ਵਾਲਾ ਰਿਵਾਲਵਰ ਸੀ, ਜੋ ਘਰ ਵਿੱਚ ਰੱਖਿਆ ਹੋਇਆ ਸੀ। ਪਰ ਕਿਸੇ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਮਾਸੂਮ ਸ਼੍ਰੀਧਰ ਇਸ ਹਥਿਆਰ ਦੀ ਵਰਤੋਂ ਕਰਕੇ ਆਪਣੀ ਜਾਨ ਲੈ ਲਵੇਗਾ।

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਟੈਂਭੂਰਨੀ ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸ਼੍ਰੀਧਰ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੂਰੇ ਘਰ ਦੀ ਤਲਾਸ਼ੀ ਲਈ ਗਈ ਪਰ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਫਿਲਹਾਲ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸ਼੍ਰੀਧਰ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ।