ਰਾਜਪੁਰਾ ਦੇ ਗੁਰਦੁਆਰਾ ਕੇਂਦਰੀ ਸਿੰਘ ਸਭਾ ਰਾਜਪੁਰਾ ਟਾਊਨ ਵਿਖੇ ਕਈ ਦਿਨਾਂ ਤੋਂ ਰਾਜਨੀਤੀ ਚੱਲ ਰਹੀ ਸੀ ਕਿ ਗੁਰਦੁਆਰੇ ਦਾ ਪ੍ਰਬੰਧ ਸਥਾਨਕ ਸਰਕਾਰ ਦੇ ਵਿਅਕਤੀਆਂ ਦੇ ਹੱਥ ਆ ਜਾਵੇ ਪਰ ਰਾਜਪੁਰਾ ਦੀ ਸੰਗਤ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਪਹਿਲੀਆਂ ਪ੍ਰਬੰਧਕ ਕਮੇਟੀਆਂ ਦੇ ਹੀ ਹੱਥ ਰਹੇਗਾ। ਅਮਰਿੰਦਰ ਸਿੰਘ ਕੰਗ ਜੋ ਕਿ ਕਈ ਸਾਲਾਂ ਤੋਂ ਕੇਂਦਰੀ ਗੁਰਦੁਆਰਾ ਸਿੰਘ ਸਭਾ ਵਿਖੇ ਸੇਵਾ ਨਿਭਾ ਰਹੇ ਹਨ ਅਤੇ ਸਾਰਾ ਸ਼ਹਿਰ ਉਹਨਾਂ ਦੀ ਸੇਵਾ ਤੋਂ ਖੁਸ਼ ਹੈ।
ਉਸੇ ਦੇ ਸਬੰਧ ਵਿੱਚ ਸੰਗਤਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਸੀ ਜਿਸ ਵਿੱਚ ਅਮਰਿੰਦਰ ਸਿੰਘ ਕੰਗ ਬਰਜਿੰਦਰ ਸਿੰਘ ਪਰਵਾਨਾ ਅਤੇ ਹੋਰ ਸਾਰੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨ ਅਤੇ ਬੀਬੀਆਂ ਦੇ ਜੱਥੇ ਅਤੇ ਸਥਾਨਕ ਪ੍ਰਸ਼ਾਸਨ ਦੀ ਦੇਖ ਵਿੱਚ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਅਮਰਿੰਦਰ ਸਿੰਘ ਕੰਗ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹਿਣਗੇ ਅਤੇ ਪੁਰਾਣੀ ਵੀ ਕਮੇਟੀ ਉਸੇ ਤਰ੍ਹਾਂ ਕੰਮ ਕਰੇਗੀ ਜਿਸ ‘ਤੇ ਸਾਰਿਆਂ ਨੇ ਜੈਕਾਰੇ ਛੱਡ ਕੇ ਅਮਰਿੰਦਰ ਸਿੰਘ ਕੰਗ ਨੂੰ ਪ੍ਰਧਾਨ ਚੁਣ ਲਿਆ।
ਨਾਲ ਹੀ ਸੰਗਤਾਂ ਵਿੱਚ ਜੋ ਰੋਹ ਗੁੱਸਾ ਸੀ, ਉਹ ਖਤਮ ਹੋ ਗਿਆ ਅਤੇ ਰਾਜਪੁਰਾ ਦੇ ਸਥਾਨਕ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ। ਨਹੀਂ ਤਾਂ ਰਾਜਨੀਤੀ ਕਾਰਨ ਰਾਜਪੂਰੇ ਦਾ ਮਾਹੌਲ ਵੀ ਖਰਾਬ ਹੋ ਸਕਦਾ ਸੀ। ਰਾਜਪੁਰਾ ਦੇ ਐਸਐਚਓ ਬਲਵਿੰਦਰ ਸਿੰਘ ਅਤੇ ਡੀਐਸਪੀ ਮਨਜੀਤ ਸਿੰਘ ਦੀ ਰਹਿਨੁਮਾਈ ਹੇਠ ਦੁਬਾਰਾ ਅਮਰਿੰਦਰ ਸਿੰਘ ਕੰਗ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਵੱਡੀ ਗਿਣਤੀ ਵਿੱਚ ਇਸ ਮੌਕੇ ਸੰਗਤਾਂ ਹਾਜ਼ਰ ਸਨ ਅਤੇ ਇਸ ਦੀ ਜਾਣਕਾਰੀ ਅਮਰਿੰਦਰ ਸਿੰਘ ਕੰਗ ਵੱਲੋਂ ਖੁਦ ਪੱਤਰਕਾਰਾਂ ਨੂੰ ਦਿੱਤੀ ਗਈ।
ਇਸ ਮੌਕੇ ਦੁਬਾਰਾ ਪ੍ਰਧਾਨ ਚੁਣੇ ਜਾਣ ‘ਤੇ ਅਮਰਿੰਦਰ ਸਿੰਘ ਕੰਗ ਨੇ ਸੰਗਤ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਦੁਬਾਰਾ ਪ੍ਰਧਾਨ ਚੁਣ ਲਿਆ ਗਿਆ ਹੈ ਤਾਂ ਮੈਂ ਸੰਗਤ ਦਾ ਬਹੁਤ ਧੰਨਵਾਦ ਕਰਦਾ ਹਾਂ ਅਤੇ ਪਹਿਲੇ ਵਾਂਗ ਸੇਵਾ ਕਰਦਾ ਰਹਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਸਾਡੀ ਪੁਰਾਣੀ ਕਮੇਟੀ ਵੀ ਉਸੇ ਤਰ੍ਹਾਂ ਕੰਮ ਕਰੇਗੀ।













