ਗੁਰਦੁਆਰਾ ਚੋਣ ਕਮਿਸ਼ਨ ਕੋਲ ਪਹੁੰਚਿਆ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਫ਼ਦ, ਨੌਜਵਾਨਾਂ ਲਈ ਆਖੀ ਵੱਡੀ ਗੱਲ

47

ਅਕਾਲੀ ਦਲ (ਵਾਰਿਸ ਪੰਜਾਬ ਦੇ) ਵੱਲੋਂ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ, ਸੀਨੀਅਰ ਲੀਡਰ ਭਾਈ ਸਰਵਣ ਸਿੰਘਦੀ ਅਗਵਾਈ ਵਿੱਚ ਇੱਕ ਵਫਦ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਡਿਊ ਚੋਣਾਂ ਦੇ ਸਬੰਧ ਵਿੱਚ ਗੁਰਦੁਆਰਾ ਚੋਣ ਕਮਿਸ਼ਨ ਦੇ ਚੀਫ ਕਮਿਸ਼ਨਰ ਜਸਟਿਸ ਸੁਰਿੰਦਰ ਸਿੰਘ ਸਾਰੋਂ ਨੂੰ ਮਿਲਿਆ।ਵਫਦ ਵੱਲੋਂ ਕਿਹਾ ਗਿਆ ਕਿ ਜਸਟਿਸ ਸਾਰੋਂ ਬਹੁਤ ਵਧੀਆ ਰੋਲ ਨਿਭਾਅ ਰਹੇ ਹਨ, ਪ੍ਰੰਤੂ ਜਿਲ੍ਹਾ ਲੈਵਲ ਤੇ ਵੋਟਾਂ ਬਣਾਉਣ ਲਈ, ਜਿਸ ਸਪੀਡ ਨਾਲ ਕੰਮ ਹੋਣਾ ਚਾਹੀਦਾ ਉਹ ਨਹੀਂ ਹੋ ਪਾ ਰਿਹਾ।

ਇਥੋਂ ਤੱਕ ਕਿ ਨੌਜਵਾਨਾਂ ਦੀਆਂ ਵੋਟਾਂ ਬਣਾਉਣ ਤੋਂ ਆਨੇ ਬਹਾਨੇ ਟਾਲਾ ਵੱਟਿਆ ਜਾ ਰਿਹਾ ਹੈ। ਸਿੱਖ ਵਸੋਂ ਦੀ ਗਿਣਤੀ ਦੇ ਪੱਖੋਂ ਜੇ ਦੇਖਿਆ ਜਾਏ ਤਾਂ ਬਣ ਚੁੱਕੀਆਂ ਵੋਟਾਂ ਦੀ ਗਿਣਤੀ ਅਜੇ ਵੀ ਬਹੁਤ ਘੱਟ ਹੈ। ਸੋ ਪੰਜਾਬ ਸਰਕਾਰ ਨੂੰ ਜਿਲ੍ਹਾ ਪ੍ਰਸਾਸ਼ਨਾਂ ਨੂੰ ਸਪੈਸ਼ਲ ਆਦੇਸ਼ ਦਿੰਦੇ ਹੋਏ ਇਸ ਸਬੰਧੀ ਵੋਟਾਂ ਬਣਾਉਣ ਲਈ ਵਿਸ਼ੇਸ਼ ਮੁਹਿੰਮ ਤੇਜੀ ਨਾਲ ਜਮੀਨੀ ਪੱਧਰ ਤੇ ਚਲਾਉਣੀ ਚਾਹੀਦੀ ਹੈ।

ਉਨਾਂ ਕਿਹਾ ਕਿ ਅਸੀਂ ਇਹ ਵੀ ਬੇਨਤੀ ਕਰਦੇ ਹਾਂ ਕਿ ਸੰਗਤ ਨੂੰ ਹੁਣ ਤੋਂ ਹੀ ਆਪੋ ਆਪਣੇ ਹਲਕਿਆਂ ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਲਈ ਧਰਮ ਪਰਪੱਕ ਨੌਜਵਾਨਾਂ ਦੀ ਚੋਣ ਕਰਕੇ ਇੱਕ ਉਮੀਦਵਾਰ ਤੇ ਹੀ ਸਰਬਸੰਮਤੀ ਬਣਾਉਣੀ ਚਾਹੀਦੀ ਹੈ। ਇਸ ਕਾਰਨ ਪਿਛਲੇ ਸਮੇਂ ਵਿੱਚ ਹੋਈਆਂ ਚੋਣਾਂ ਵਿੱਚ ਸ਼੍ਰੋਮਣੀ ਕਮੇਟੀ ਦੇ ਚੋਣ ਪ੍ਰਚਾਰ ਸਮੇਂ ਵੀ ਧਰਮ ਉਪਰ ਸਿਆਸਤ ਹਾਵੀ ਰਹੀ। ਸੋ ਸੰਗਤ ਨੂੰ ਬੇਨਤੀ ਹੈ ਕਿ ਸੰਗਤ ਦੇ ਸਹਿਯੋਗ ਨਾਲ ਹੀ ਇਸ ਵਾਰ ਹੋਣ ਜਾ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਪ੍ਰਚਾਰ ਧਰਮ ਦੇ ਰੰਗ ਵਿੱਚ ਰੰਗਿਆ ਜਾਵੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਟੀਮ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਇਹੀ ਦਿਲੀ ਇੱਛਾ ਹੈ ਅਤੇ ਏਸੇ ਵਿੱਚ ਹੀ ਪੰਥ ਦੀ ਜਿੱਤ ਹੈ।