ਅਮਰੀਕਾ ਤੋਂ ਡਿਪੋਰਟ ਕੀਤੇ 104 ਭਾਰਤੀਆਂ ਦੇ ਵਿੱਚੋਂ 30 ਨੌਜਵਾਨ ਪੰਜਾਬ ਦੇ ਰਹਿਣ ਵਾਲੇ ਹਨ। ਜਿਸ ਦੇ ਵਿੱਚ ਅੰਮ੍ਰਿਤਸਰ ਤੇ ਸਰਹੱਦੀ ਪਿੰਡ ਰਾਜਸਥਾਨ ਦਾ ਵੀ ਇੱਕ ਨੌਜਵਾਨ ਆਪਣੇ ਘਰ ਵਾਪਸ ਆਇਆ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਘਰ ਸਮੇਤ ਜ਼ਮੀਨ ਵੀ ਉਹਨਾਂ ਨੇ ਵੇਚ ਦਿੱਤੀ ਸੀ। ਇਸ ਤੋਂ ਇਲਾਵਾ ਖੇਤੀ ਕਰਨ ਵਾਲੇ ਸੰਦ ਤੱਕ ਵੇਚ ਕੇ ਉਹਨਾਂ ਨੂੰ ਵਿਦੇਸ਼ ਭੇਜਿਆ ਗਿਆ ਸੀ। ਹਾਲਾਂਕਿ ਬੈਂਕ ਦੇ ਕੋਲੋਂ ਲਿਮਿਟ ਵਿੱਚ ਚੱਕ ਲਈ ਸੀ। ਪਰੰਤੂ ਹੁਣ ਉਹਨਾਂ ਦਾ ਪੁੱਤ ਘਰ ਵਾਪਸ ਆਇਆ ਹੈ। ਜਿਸ ਦੇ ਕਾਰਨ ਉਹਨਾਂ ਦੀਆਂ ਸਾਰੀਆਂ ਉਮੀਦਾਂ ਦੇ ਉੱਤੇ ਹੀ ਪਾਣੀ ਫਿਰ ਗਿਆ ਹੈ।
ਦੱਸ ਦਈਏ ਕਿ ਅਮੇਰੀਕਾ ਦੇ ਵੱਲੋਂ ਬੀਤੇ ਦਿਨਾਂ ਆਪਣੇ ਸਪੈਸ਼ਲ ਪਲੇਨ ਦੇ ਵਿੱਚ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਸਾਰੇ ਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੀ ਸੀ। ਜਿਨਾਂ ਦੇ ਵਿੱਚੋਂ ਵਧੇਰੇ ਨੌਜਵਾਨ ਪੰਜਾਬ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਮੌਕੇ ਤੇ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਜੇਕਰ ਸਰਕਾਰਾਂ ਨੌਜਵਾਨਾਂ ਨੂੰ ਇੱਥੇ ਹੀ ਨੌਕਰੀਆਂ ਦੇ ਦੇਣ ਤਾਂ ਪਰਿਵਾਰ ਕਰਜੇ ਹੇਠ ਨਾ ਦੱਬਣ। ਹੁਣ ਉਹਨਾਂ ਦੀਆਂ ਸਾਰੇ ਹੀ ਉਮੀਦਾਂ ਅਤੇ ਆਸਾਂ ਧਰੀਆਂ ਦੀਆਂ ਧਰੀਆਂ ਰਹਿ ਗਈਆਂ ਹਨ। ਤੇ ਸਿਰਫ ਅਫਸੋਸ ਹੀ ਉਨਾਂ ਦੇ ਭੱਲੇ ਬਚਿਆ ਹੈ।













