ਅਮਰੀਕਾ ਤੋਂ ਗੈਰ-ਕਾਨੂੰਨੀ 157 ਪਰਵਾਸੀ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਏਅਰਪੋਰਟ ‘ਤੇ ਲੈਂਡ ਹੋਇਆ ਜਹਾਜ਼

31

Illegal Indian deported: ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਗਏ ਭਾਰਤੀਆਂ ਨੂੂੰ ਲੈ ਕੇ ਆਇਆ ਤੀਜਾ ਜਹਾਜ਼ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ ਉਤੇ ਲੈਂਡ ਹੋਇਆ। ਜਿਸ ਵਿੱਚ 157 ਭਾਰਤੀ ਵਾਪਸ ਭਾਰਤ ਆ ਗਏ ਹਨ। ਇਨ੍ਹਾਂ ਵਿੱਚ ਪੰਜਾਬ ਤੋਂ 54, ਹਰਿਆਣਾ ਤੋਂ 60, ਗੁਜਰਾਤ 34, ਉੱਤਰ ਪ੍ਰਦੇਸ਼ 03, ਮਹਾਰਾਸ਼ਟਰ 01, ਰਾਜਸਥਾਨ 01, ਉੱਤਰਾਖੰਡ 01, ਮੱਧ ਪ੍ਰਦੇਸ਼ 01, ਜੰਮੂ-ਕਸ਼ਮੀਰ 01 ਅਤੇ ਹਿਮਾਚਲ ਤੋਂ 01 ਨਾਗਰਿਕ ਸ਼ਾਮਲ ਹੈ।

ਅੱਜ ਆਏ ਗੈਰ-ਕਾਨੂੰਨੀ ਪਰਵਾਸੀਆਂ ਦੇ ਨਾਮ-ਪਤੇ ਅਤੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ। ਅਜੇ ਬੀਤੀ ਰਾਤ ਹੀ ਇੱਕ ਜਹਾਜ਼ ਅਮਰੀਕਾ ਤੋਂ ਭਾਰਤ 119 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਜਿਸ ਵਿੱਚ ਪੰਜਾਬ ਦੇ ਕੁੱਲ 67 ਨੌਜਵਾਨ ਸਨ। ਜਹਾਜ਼ ਸ਼ਨੀਵਾਰ ਰਾਤ ਤਕਰੀਬਨ 11:55 ਵਜੇ ਹਵਾਈ ਅੱਡੇ ਉਤੇ ਲੈਂਡ ਹੋਇਆ। ਅਮਰੀਕੀ ਫੌਜੀ ਜਹਾਜ਼ ਨੇ ਸ਼ੁਕਰਵਾਰ ਸਵੇਰੇ ਭਾਰਤੀ ਸਮੇਂ ਅਨੁਸਾਰ ਕਰੀਬ 11 ਵਜੇ ਉਡਾਣ ਭਰੀ ਅਤੇ 35 ਘੰਟਿਆਂ ਦੀ ਯਾਤਰਾ ਤੋਂ ਬਾਅਦ ਸ਼ਨੀਵਾਰ ਨੂੰ ਅੱਧੀ ਰਾਤ 12 ਵਜੇ ਅੰਮ੍ਰਿਤਸਰ ਪਹੁੰਚਿਆ।

ਕੱਲ੍ਹ ਪਹੁੰਚੇ ਪੰਜਾਬੀਆਂ ਵਿਚ ਗੁਰਦਾਸਪੁਰ ਤੋਂ 11, ਹੁਸ਼ਿਆਰਪੁਰ 10, ਕਪੂਰਥਲਾ 10, ਪਟਿਆਲਾ 7, ਅੰਮ੍ਰਿਤਸਰ 6, ਜਲੰਧਰ 5, ਫਿਰੋਜ਼ਪੁਰ 4, ਤਰਨਤਾਰਨ 3, ਮੁਹਾਲੀ 3, ਸੰਗਰੂਰ 3, ਰੋਪੜ 1, ਲੁਧਿਆਣਾ 1, ਮੋਗਾ 1, ਫ਼ਰੀਦਕੋਟ 1 ਅਤੇ ਫਤਿਹਗੜ੍ਹ ਸਾਹਿਬ 1 ਨੌਜਵਾਨ ਸ਼ਾਮਲ ਹਨ।

ਇਹ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਗੈਰ-ਕਾਨੂੰਨੀ ਪ੍ਰਵਾਸੀਆਂ ‘ਤੇ ਵੱਡੇ ਪੱਧਰ ‘ਤੇ ਕਾਰਵਾਈ ਦਾ ਹਿੱਸਾ ਹੈ। ਹਾਲ ਹੀ ਵਿੱਚ ਅਮਰੀਕਾ ਦੇ ਫੌਜੀ ਜਹਾਜ਼ ਸੀ-17 ਗਲੋਬਮਾਸਟਰ ਰਾਹੀਂ 104 ਭਾਰਤੀਆਂ ਨੂੰ ਵਾਪਸ ਭੇਜਿਆ ਗਿਆ ਸੀ। ਹੱਥਾਂ ਵਿੱਚ ਕਥਿਤ ਹਥਕੜੀਆਂ ਨੂੰ ਲੈ ਕੇ ਸਿਆਸੀ ਹੰਗਾਮਾ ਹੋਇਆ। ਇਸ ਦੀ ਗੂੰਜ ਸੰਸਦ ਵਿੱਚ ਵੀ ਸੁਣਾਈ ਦਿੱਤੀ। ਅਜਿਹੇ ‘ਚ ਉਸ ਘਟਨਾ ਦੇ ਸਿਰਫ 10 ਦਿਨਾਂ ਬਾਅਦ ਦੋ ਹੋਰ ਫਲਾਈਟਾਂ ਭਾਰਤ ‘ਚ ਲੈਂਡ ਕਰਨ ਜਾ ਰਹੀਆਂ ਹਨ।

ਅਮਰੀਕਾ ਤੋਂ ਮੁਲਕ ਵਾਪਸ ਭੇਜੇ ਜਾ ਰਹੇ ਭਾਰਤੀਆਂ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਉਤਾਰਨ ਦਾ ਸਖ਼ਤ ਵਿਰੋਧ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਪੰਜਾਬ ਨੂੰ ਛੱਡ ਕੇ ਦੇਸ਼ ਦੇ ਕਿਸੇ ਹੋਰ ਹਵਾਈ ਅੱਡੇ ਤੇ ਜਹਾਜ਼ ਉਤਾਰਿਆ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਹੁਣ ਮੁੜ ਅਮਰੀਕੀ ਜਹਾਜ਼ ਨੂੰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਉਤਾਰਿਆ ਗਿਆ ਹੈ। ਅਮਰੀਕਾ ਸਰਕਾਰ ਵੱਲੋਂ ਡਿਪੋਰਟ ਕੀਤੇ ਭਾਰਤੀਆਂ ਨੂੰ ਲੈਕੇ ਆਏ ਅਮਰੀਕੀ ਜਹਾਜ਼ ਨੂੰ ਲੈਕੇ ਸਿਆਸਤ ਵੀ ਗਰਮਾਈ ਅਤੇ ਅਮਰੀਕਾ ਸਰਕਾਰ ਦਾ ਵਿਰੋਧ ਵੀ ਕੀਤਾ ਗਿਆ।