Gurdaspur: BSF ਨੇ ਡਰੋਨ ਅਤੇ ਅੱਧਾ ਕਿਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ

31

ਪੁਲਿਸ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾਂ ਕਲਾਨੋਰ ਅਧੀਨ ਆਉਦੀ ਬੀਉਪੀ ਬੋਹੜ ਵਡਾਲਾ ਵਿਖੇ ਬੀਐਸਐਫ ਨੂੰ ਉਸ ਸਮੇ ਵੱਡੀ ਸਫਲਤਾਂ ਮਿਲੀ ਜਦੋਂ ਭਾਰਤ ਵਾਲੇ ਪਾਸੇ ਧੁੱਸੀ ਬੰਨ ਦੇ ਕੰਡੇ ਤੇ ਇੱਕ ਡਰੋਨ ਅਤੇ ਉਸ ਦੇ ਨਾਲ ਬੱਝਿਆ ਹੋਇਆ ਹੈਰੋਇਨ ਦਾ ਇੱਕ ਪੈਕਟ ਬਰਾਮਦ ਹੋਇਆ।

ਜਾਣਕਾਰੀ ਅਨੁਸਾਰ ਡਰੋਨ ਦਾ ਪੱਖਾ ਟੁੱਟਿਆ ਹੋਇਆ ਸੀ ਬੀਐਸਐਫ ਅਧਿਕਾਰੀਆਂ ਵੱਲੋਂ ਇਸ ਨੂੰ ਤੁਰੰਤ ਕਬਜ਼ੇ ਵਿੱਚ ਲੈ ਕੇ ਕਲਾਨੌਰ ਥਾਣੇ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿੱਥੇ ਐਸਐਚ ਓ ਮੇਜਰ ਸਿੰਘ ਮੌਕੇ ਤੇ ਪਹੁੰਚੇ ਅਤੇ ਡਰੋਨ ਅਤੇ ਹੈਰੋਇਨ ਦਾ ਪੈਕਟ ਆਪਣੇ ਕਬਜ਼ੇ ਵਿੱਚ ਲੈ ਲਿਆ ਮਿਲੀ ਜਾਣਕਾਰੀ ਅਨੁਸਾਰ ਹੈਰੋਇਨ ਦਾ ਕੁੱਲ ਵਜਨ 535 ਗ੍ਰਾਮ ਹੈ ਇਸ ਸੰਬੰਧ ਵਿੱਚ ਕਲਾਨੌਰ ਥਾਣੇ ਵਿੱਚ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।