ਪੰਜਾਬ ਦੀ ਆਪ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਨੂੰ 2016 ਤੋਂ ਰਹਿੰਦੇ ਹਰ ਤਰ੍ਹਾਂ ਦੇ ਬਕਾਏ ਜਾਰੀ ਕਰਨ ਦੇ ਬਿਆਨ ਨੇ ਮੁਲਾਜ਼ਮ ਵਰਗ ਵਿੱਚ ਵੱਖਰੀ ਤਰ੍ਹਾਂ ਦੀ ਚਰਚਾ ਛੇੜ ਦਿੱਤੀ ਹੈ। ਅਧਿਆਪਕਾਂ ਦੀ ਪ੍ਰਤੀਨਿਧ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਸਮਰਾਲਾ ਅਤੇ ਜਨਰਲ ਸਕੱਤਰ ਹਰਜੀਤ ਸਿੰਘ ਸੁਧਾਰ ਨੇ ਸਰਕਾਰੀ ਤਜਵੀਜ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਗੈਰ ਸਿਧਾਂਤਕ ਅਤੇ ਗੈਰ ਜਿੰਮੇਵਾਰਾਨਾ ਤਜਵੀਜ਼ ਕਰਾਰ ਦਿੱਤਾ ਉਨ੍ਹਾਂ ਕਿਹਾ ਕਿ ਫਰਵਰੀ 2027 ਵਿੱਚ ਸੱਤਾ ਛੱਡਣ ਵਾਲੀ ਪੰਜਾਬ ਸਰਕਾਰ ਅਪ੍ਰੈਲ 2027 ਤੋਂ ਬਕਾਇਆ ਦੀ ਅਦਾਇਗੀ ਦੇ ਲਾਰੇ ਲਾ ਰਹੀ ਹੈ।
ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਿੱਧੂ,ਜਥੇਬੰਦਕ ਸਕੱਤਰ ਗੁਰਪ੍ਰੀਤ ਖੰਨਾ, ਮੀਤ ਪ੍ਰਧਾਨ ਗੁਰਦੀਪ ਸਿੰਘ ਹੇਰਾ,ਪ੍ਰੈੱਸ ਸਕੱਤਰ ਹੁਸ਼ਿਆਰ ਸਿੰਘ ਮਾਛੀਵਾੜਾ ਅਤੇ ਵਿੱਤ ਸਕੱਤਰ ਗੁਰਬਚਨ ਖੰਨਾ ਨੇ ਕਿਹਾ ਕਿ ਸੂਬਾ ਸਰਕਾਰ ਕੇਵਲ ਗੱਲੀਂ ਬਾਤੀਂ ਵੱਡੀ ਹੋਣ ਦੀ ਦੌੜ ਚ ਲੱਗੀ ਹੋਈ ਹੈ ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਪੰਜਾਬ ਦੇ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਕੱਟੇ ਭੱਤਿਆਂ ਅਤੇ ਪੇਂਡੂ ਭੱਤੇ ਦੀ ਅੱਜ ਤੱਕ ਬਹਾਲੀ ਨਹੀਂ ਕਰ ਸਕੀ ਉਸ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਦੀ ਲੱਗਭਗ ਤਿੰਨ ਸਾਲ ਦੀ ਕਾਰਗੁਜ਼ਾਰੀ ਨੂੰ ਪੂਰੀ ਤਰ੍ਹਾਂ ਮੁਲਾਜ਼ਮ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਨਾ ਸਿਰਫ ਆਰਥਿਕ ਪੱਖੋਂ ਮੁਲਾਜ਼ਮਾਂ ਅਤੇ ਅਧਿਆਪਕਾਂ ਨਾਲ ਧੱਕੇਸ਼ਾਹੀ ਕੀਤੀ ਗਈ ਸਗੋਂ ਅਧਿਆਪਕਾਂ ਦੀਆਂ ਤਰੱਕੀਆਂ, ਬਦਲੀਆਂ, ਅਤੇ ਭਰਤੀਆਂ ਵੀ ਸਿਆਸੀ ਦਖਲਅੰਦਾਜ਼ੀ ਅਤੇ ਅਫ਼ਸਰਸ਼ਾਹੀ ਦੀਆਂ ਗਲਤ ਨੀਤੀਆਂ ਦੀ ਭੇਂਟ ਚੜ ਚੁਕੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਮੁਲਾਜ਼ਮਾਂ ਦੇ ਬਣਦੇ ਬਕਾਇਆਂ ਦਾ ਯੱਕਮੁਕਤ ਭੁਗਤਾਨ ਕੀਤਾ ਜਾਵੇ,ਤਰੱਕੀ ਯਾਫ਼ਤਾ ਅਧਿਆਪਕਾਂ ਨੂੰ ਮੁੜ ਸਟੇਸ਼ਨ ਚੋਣ ਦਾ ਹੱਕ ਦਿੱਤਾ ਜਾਵੇ। ਹਰ ਪੱਧਰ ਤੇ ਖਾਲੀ ਅਸਾਮੀਆਂ ਦੀ ਭਰਤੀ ਪੂਰੇ ਤਨਖਾਹ ਸਕੇਲਾਂ ਤੇ ਮੁਕੰਮਲ ਕੀਤੀ ਜਾਵੇ।ਠੇਕਾ ਅਤੇ ਆਊਟ ਸੋਰਸਿੰਗ ਖ਼ਤਮ ਕੀਤੀ ਜਾਵੇ।ਇਸ ਸਮੇਂ ਬਲਾਕ ਪ੍ਰਧਾਨ ਖੰਨਾ ਹਰਪਿੰਦਰ ਸ਼ਾਹੀ,ਬਲਾਕ ਪ੍ਰਧਾਨ ਸਮਰਾਲਾ ਜਸਕਰਨ ਸਿੰਘ,ਹਰਦੀਪ ਸਿੰਘ ਸਕੱਤਰ ਬਲਾਕ ਸਕੱਤਰ ਸਿੱਧਵਾਂ ਬੇਟ,ਲਾਲ ਸਿੰਘ ਬਲਾਕ ਪ੍ਰਧਾਨ ਮਾਂਗਟ,ਬਲਾਕ ਪ੍ਰਧਾਨ ਲੁਧਿਆਣਾ ਅਰਵਿੰਦਰ ਭੰਗੂ,ਬਲਾਕ ਪ੍ਰਧਾਨ ਮਾਛੀਵਾੜਾ ਸਾਹਿਬ ਰਾਜਿੰਦਰ ਸਿੰਘ,ਜਸਵਿੰਦਰ ਸਿੰਘ ਰਾਏਕੋਟੀ,ਗੁਰਪ੍ਰੀਤ ਮਾਹੀ,ਪਰਮਜੀਤ ਸਿੰਘ ਬਲਾਕ ਸਕੱਤਰ ਖੰਨਾ,ਜਗਵਿੰਦਰ ਸਿੰਘ ਅਕਾਲਗੜ,ਸੁਖਮਿੰਦਰ ਸਿੰਘ ਅਕਾਲਗੜ, ਬਲਜੀਤ ਸਿੰਘ ਮਾਛੀਵਾੜਾ,ਰਾਜਿੰਦਰ ਸਿੰਘ ਸਮਰਾਲਾ ਅਧਿਆਪਕ ਸਾਥੀ ਸ਼ਾਮਿਲ ਸਨ।













