MSP ‘ਤੇ ਫਾਰਮੂਲੇ ਨੂੰ ਲੈ ਕੇ ਕਿਸਾਨ ਆਗੂਆਂ ‘ਚ ਮਤਭੇਦ ਹੋ ਗਿਆ ਹੈ। ਕਿਸਾਨ ਆਗੂ ਆਪਸ ‘ਚ ਹੀ ਉਲਝਦੇ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਸ਼ੰਭੂ ਤੇ ਖਨੌਰੀ ਮੋਰਚੇ ਦੀ 22 ਫ਼ਰਵਰੀ ਨੂੰ ਕੇਂਦਰ ਨਾਲ ਮੀਟਿੰਗ ਹੋਈ ਸੀ। ਇਸ ਵਿਚਾਲੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦਾਅਵਾ ਕੀਤਾ ਹੈ ਕਿ ‘ਸਾਡੇ ਸਾਥੀਆਂ ਨੇ ਸਰਕਾਰ ਨੂੰ ਕਿਹਾ ਕਿ 25-30% ਫਸਲ ਖਰੀਦ ਲਵੋ’, ‘25-30% ਫਸਲ ਖਰੀਦ ਲਈ ਤਾਂ ਬਾਕੀ ਫਸਲ ਦੀ ਵੀ ਕੀਮਤ ਵਧ ਜਾਵੇਗੀ। ਰਾਜੇਵਾਲ ਨੇ ਕਿਹਾ ਕਿ ਸਾਡੇ ਸਾਥੀਆਂ ਨੇ ਦਸਤਾਵੇਜ਼ ਸਰਕਾਰ ਨੂੰ ਦਿੱਤੇ ਹਨ। ‘ਜੇ ਸਰਕਾਰ ਕੋਈ ਅਜਿਹਾ ਸਮਝੌਤਾ ਕਰੇਗੀ ਤਾਂ ਅਸੀਂ ਅੰਦੋਲਨ ਕਰਾਂਗੇ’।
ਦੂਜੇ ਪਾਸੇ ਖਨੌਰੀ-ਸ਼ੰਭੂ ਮੋਰਚੇ ਨੇ ਰਾਜੇਵਾਲ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ। ਖਨੌਰੀ ਮੋਰਚੇ ਦਾ ਕਹਿਣਾ ਹੈ ਕਿ ਰਾਜੇਵਾਲ ਗਲਤ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੋ ਮੀਟਿੰਗ ‘ਚ ਨਹੀਂ ਸੀ ਉਸ ਨੂੰ ਕੀ ਪਤਾ। ‘ਅਸੀਂ 25-30% ਫਸਲ ਖਰੀਦ ਦੀ ਗੱਲ ਨਹੀਂ ਕੀਤੀ। ਅਸੀਂ ਸਿਰਫ MSP ‘ਤੇ 100% ਫਸਲ ਖਰੀਦ ਦੀ ਗੱਲ ਕੀਤੀ ਹੈ। ਸ਼ੰਭੂ ਮੋਰਚੇ ਦੇ ਆਗੂਆਂ ਨੇ ਕਿਹਾ ਰਾਜੇਵਾਲ ਦਸਤਾਵੇਜ ਪੇਸ਼ ਕਰਨ, ਜੇ ਉਨ੍ਹਾਂ ਕੋਲ ਕੋਈ ਦਸਤਾਵੇਜ ਨਹੀਂ ਹੈ ਤਾਂ ਰਾਜੇਵਾਲ ਮੁਆਫੀ ਮੰਗਣ।













