ਡਿਊਟੀ ਉਤੇ ਤਾਇਨਾਤ ਹੌਲਦਾਰ ਦੀ ਮੌਤ

33

ਫਰੀਦਕੋਟ ਵਿਚ ਡਿਊਟੀ ਉਤੇ ਤਾਇਨਾਤ ਹੌਲਦਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦੇਰ ਰਾਤ ਤੋਂ ਪੀਸੀਆਰ ਡਿਊਟੀ ਉਤੇ ਤਾਇਨਾਤ ਹੌਲਦਾਰ ਬਲਤੇਜ ਸਿੰਘ ਨੂੰ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ।

ਬਲਤੇਜ ਸਿੰਘ ਫਰੀਦਕੋਟ ਜਿਲ੍ਹੇ ਦੇ ਪਿੰਡ ਮਹਿਮੂਆਣਾ ਦਾ ਰਹਿਣ ਵਾਲਾ ਸੀ ਅਤੇ ਥਾਣਾ ਸਿਟੀ ਫਰੀਦਕੋਟ ਵਿਚ ਪੀਸੀਆਰ ਪਾਰਟੀ ਵਿਚ ਹੌਲਦਾਰ ਵਜੋਂ ਤਾਇਨਾਤ ਸੀ।