Amritsar: ਅਟਾਰੀ ਸਰਹੱਦ ਨੇੜੇ ਨਸ਼ਾ ਤਸਕਰ ਦਾ ਐਨਕਾਊਂਟਰ, 1 ਕਿਲੋ ICE ਫੜਿਆ

69

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁੰਹਿਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ  ਅਟਾਰੀ ਸਰਹੱਦ ਨੇੜੇ ਪੁਲਿਸ ਵਲੋਂ ਨਸ਼ਾ ਤਸਕਰ ਦਾ ਐਨਕਾਉਂਟਰ ਕੀਤਾ। ਇਸ ਮੌਕੇ ਨਸ਼ਾ ਤਸਕਰ ਨੂੰ ਪੁਲਿਸ ਨੇ ਇਕ ਕਿਲੋ ICE ਸਮੇਤ ਫੜਿਆ ਹੈ।

ਦੱਸ ਦਈਏ ਕਿ ਇਹ ਤਸਕਰ ਨੂੰ  ਲੈਕੇ ਪੁਲਿਸ ਅਟਾਰੀ ਡਰੇਨ ਨੇੜੇ ਹੋਰ ਰਿਕਵਰੀ ਕਰਵਾਉਣ ਗਈ ਸੀ। ਇਸ ਮੌਕੇ ਜਗਤਾਰ ਸਿੰਘ ਨਾਮ ਤਸਕਰ ਪੁਲਿਸ ਮੁਲਾਜ਼ਮ ਕੋਲੋਂ ਹੱਥ ਛਡਵਾ ਕੇ ਦੌੜਨ ਲੱਗਿਆ ਤਾਂ ਪੁਲਿਸ ਮੁਲਾਜ਼ਮ ਨੇ ਗੋਲੀ ਚਲਾਈ, ਜੋ ਤਸਕਰ ਦੀ ਲੱਤ ਉਤੇ ਵੱਜੀ ਅਤੇ ਉਹ ਜ਼ਖਮੀ ਹੋ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ SHO ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਲੋਪੋਕੇ ਹਸਪਤਾਲ ਲਿਜਾਇਆ ਜਾ ਰਿਹਾ ਹੈ।

ਕਾਬਲੇ ਗੌਰ ਹੈ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੀਤੇ ਕੱਲ ਹੀ ਦੋਵਾਂ ਤਸਕਰਾਂ ਨੂੰ ਜਗਤਾਰ ਸਿੰਘ ਤੇ ਅੰਗਰੇਜ ਸਿੰਘ ਨੂੰ ਇਕ ਕਿਲੋ ICE ਤੇ ਇਕ ਲੱਖ 40 ਹਜਾਰ ਰੁਪਏ ਡਰੱਗ ਮਨੀ ਸਮੇਤ ਗਿਰਫ਼ਤਾਰ ਕੀਤਾ ਸੀ ਤੇ ਪੁਲਿਸ ਹੋਰ ਰਿਕਵਰੀ ਕਰਨ ਲਈ ਜਗਤਾਰ ਸਿੰਘ ਨੂੰ ਅਟਾਰੀ ਵਿਖੇ ਲੈਕੇ ਗਈ ਸੀ।

ਇਸ ਤੋਂ ਇਲਾਵਾ ਜ਼ਿਲ੍ਹਾ ਮੋਹਾਲੀ ਵਿੱਚ ਵੀ ਪੰਜਾਬ ਪੁਲਿਸ ਨੇ ਇਕ ਨਸ਼ਾ ਤਸਕਰ ਨੂੰ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਵਧੇਰੇ ਜਾਣਕਾਰੀ ਦਿੰਦਿਆਂ  ਐਸਪੀ ਦਿਹਾਤੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਜ਼ੀਰਕਪੁਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਵਿੱਚ ਜਸ਼ਨਪ੍ਰੀਤ ਸਿੰਘ ਵਾਸੀ ਫਿਰੋਜ਼ਪੁਰ ਨੂੰ 13 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

ਐਸ ਪੀ ਰੂਰਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਾਲਾਂਕਿ, ਦੋਸ਼ੀ ਦਾ ਕ੍ਰਿਮੀਨਲ ਹਿਸਟਰੀ ਵੀ ਹੈ। ਦੋਸ਼ੀ ਖਿਲਾਫ 2022 ਵਿੱਚ ਫਰੀਦਕੋਟ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਅਤੇ  2023 ਵਿੱਚ ਫਾਜ਼ਿਲਕਾ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇੱਕ ਹੋਰ ਐਨਡੀਪੀਐਸ ਕੇਸ ਦਰਜ ਕੀਤਾ ਗਿਆ ਸੀ। ਉਸ ਕੋਲੋਂ 13 ਕਿਲੋ ਅਫੀਮ ਦੇ ਨਾਲ ਮੋਹਾਲੀ ਨੰਬਰ ਵਾਲੀ ਮਾਰੂਤੀ ਸਿਆਜ਼ ਬਰਾਮਦ ਕੀਤੀ ਗਈ ਹੈ। ਉਹ ਝਾਰਖੰਡ ਤੋਂ ਅਫੀਮ ਲਿਆਉਂਦਾ ਸੀ ਅਤੇ ਪੰਜਾਬ ਵਿੱਚ ਸਪਲਾਈ ਕਰਦਾ ਸੀ।

ਫਿਰੋਜ਼ਪੁਰ ਦੇ ਰਹਿਣ ਵਾਲੇ ਜਸ਼ਨ ਪ੍ਰੀਤ ਨੂੰ 13 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਹੋ ਰਹੇ ਹਨ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਮੁਹਿੰਮ ਤਹਿਤ ਪੰਜਾਬ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਲਗਾਤਾਰ ਕੰਮ ਕਰ ਰਹੀ ਹੈ। ਜਸ਼ਨ ਪ੍ਰੀਤ ਇੱਕ ਵੱਡਾ ਨਸ਼ਾ ਤਸਕਰ ਹੈ ਜੋ ਝਾਰਖੰਡ ਤੋਂ ਅਫੀਮ ਲਿਆਉਂਦਾ ਹੈ ਅਤੇ ਪੰਜਾਬ ਵਿੱਚ ਸਪਲਾਈ ਕਰਦਾ ਹੈ। ਪੁੱਛਗਿੱਛ ਦੌਰਾਨ ਕਈ ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਦੀ ਪੁਸ਼ਟੀ ਕੀਤੀ ਜਾਵੇਗੀ ਅਤੇ ਜਲਦੀ ਹੀ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ।