Punjab News: ਮੁਲਾਜ਼ਮਾਂ ਦੀਆਂ ਮੌਜਾਂ! ਪੰਜਾਬ ਵਿਚ ਪਰਸੋਂ ਸਰਕਾਰੀ ਛੁੱਟੀ…

43

ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ (8 ਮਾਰਚ) ਦੇ ਮੌਕੇ ਉਤੇ ਸੂਬੇ ਵਿੱਚ ਰਾਖਵੀਂ ਛੁੱਟੀ (Restricted Holiday) ਦਾ ਫੈਸਲਾ ਕੀਤਾ ਹੈ। ਸਰਕਾਰ ਨੇ ਇਸ ਛੁੱਟੀ ਨੂੰ ਰਾਖਵੀਂ ਛੁੱਟੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਹੈ, ਜਿਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਚੋਣ ਕਰਨ ਦਾ ਵਿਕਲਪ ਦਿੱਤਾ ਗਿਆ ਹੈ।

ਰਾਖਵੀਂ ਛੁੱਟੀ (Restricted Holiday) ਦਾ ਮਤਲਬ ਹੈ ਕਿ ਇਹ ਛੁੱਟੀ ਸਿਰਫ਼ ਸਰਕਾਰੀ ਮੁਲਾਜ਼ਮਾਂ ਨੂੰ ਹੀ ਮਿਲਦੀ ਹੈ। ਕਰਮਚਾਰੀ ਆਪਣੀ ਸਹੂਲਤ ਅਨੁਸਾਰ ਸਾਲ ਵਿੱਚ ਦੋ ਵਾਰ ਰਾਖਵੀਂ ਛੁੱਟੀ ਲੈ ਸਕਦੇ ਹਨ। ਇਹ ਲਾਜ਼ਮੀ ਨਹੀਂ ਹੈ, ਪਰ ਇੱਕ ਵਿਕਲਪ ਵਜੋਂ ਦਿੱਤੀ ਜਾਂਦੀ ਹੈ।

ਗਜ਼ਟਿਡ ਛੁੱਟੀ (Gazetted Holiday) ਉਹ ਹੈ ਜੋ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਉਤੇ ਲਾਗੂ ਹੁੰਦੀ ਹੈ। ਸਰਕਾਰੀ ਦਫ਼ਤਰਾਂ, ਸਕੂਲਾਂ, ਕਾਲਜਾਂ ਅਤੇ ਪ੍ਰਾਈਵੇਟ ਕੰਪਨੀਆਂ ਵਿੱਚ ਇਸ ਦਿਨ ਛੁੱਟੀ ਹੁੰਦੀ ਹੈ। ਦੂਜੇ ਪਾਸੇ ਰਾਖਵੀਂ ਛੁੱਟੀ ਸਿਰਫ਼ ਸਰਕਾਰੀ ਮੁਲਾਜ਼ਮਾਂ ਲਈ ਹੈ ਅਤੇ ਉਹ ਆਪਣੀ ਸਹੂਲਤ ਅਨੁਸਾਰ ਇਸ ਦੀ ਚੋਣ ਕਰ ਸਕਦੇ ਹਨ।

ਪੰਜਾਬ ‘ਚ 8 ਮਾਰਚ ਨੂੰ ਸਕੂਲ ਤੇ ਦਫ਼ਤਰ ਖੁੱਲ੍ਹੇ ਰਹਿਣਗੇ
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 8 ਮਾਰਚ ਨੂੰ ਸਕੂਲ, ਕਾਲਜ ਅਤੇ ਹੋਰ ਵਪਾਰਕ ਅਦਾਰੇ ਆਮ ਵਾਂਗ ਖੁੱਲ੍ਹੇ ਰਹਿਣਗੇ। ਹਾਲਾਂਕਿ, ਸਰਕਾਰੀ ਕਰਮਚਾਰੀਆਂ ਕੋਲ ਇਹ ਛੁੱਟੀ ਲੈਣ ਦਾ ਵਿਕਲਪ ਹੋਵੇਗਾ। ਇਸ ਦਾ ਮਤਲਬ ਹੈ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ ਇਸ ਦਿਨ ਛੁੱਟੀ ਲੈਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰ ਸਕਦਾ ਹੈ।

ਇਸ ਤੋਂ ਇਲਾਵਾ 14 ਮਾਰਚ ਦਿਨ ਸ਼ੁੱਕਰਵਾਰ ਨੂੰ ਹੋਲੀ ਦਾ ਤਿਉਹਾਰ ਆ ਰਿਹਾ ਹੈ, ਜਿਸ ਕਾਰਨ ਸਰਕਾਰੀ ਛੁੱਟੀ ਰਹੇਗੀ। ਇਸ ਮੌਕੇ ਸਾਰੇ ਸਕੂਲ-ਕਾਲਜ ਤੇ ਵਿੱਦਿਅਕ ਅਦਾਰੇ ਬੰਦ ਰਹਿਣਗੇ। ਇਸ ਤੋਂ ਇਲਾਵਾ 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ। 31 ਮਾਰਚ ਦਿਨ ਸੋਮਵਾਰ ਨੂੰ ਈਦ-ਉੱਲ-ਫਿਤਰ ਦਾ ਤਿਉਹਾਰ ਆ ਰਿਹਾ ਹੈ, ਜਿਸ ਕਰਕੇ ਸਰਕਾਰੀ ਛੁੱਟੀ ਐਲਾਨੀ ਗਈ ਹੈ। ਦੱਸਣਯੋਗ ਹੈ ਕਿ ਮਾਰਚ ਮਹੀਨੇ ਵਿਚ ਜਿੱਥੇ 5 ਐਤਵਾਰ ਆ ਰਹੇ ਹਨ, ਉੱਥੇ ਹੀ 5 ਸ਼ਨੀਵਾਰ ਵੀ ਆ ਰਹੇ ਹਨ, ਸੂਬੇ ਦੇ ਕਈ ਸਕੂਲਾਂ ਵਿਚ ਸ਼ਨੀਵਾਰ ਦੀ ਵੀ ਛੁੱਟੀ ਹੁੰਦੀ ਹੈ।

31 ਦਿਨਾਂ ਦੇ ਮਾਰਚ ਮਹੀਨੇ ਵਿਚ ਇਸ ਵਾਰ ਜਿੱਥੇ 5 ਐਤਵਾਰ ਹਨ, ਉੱਥੇ ਹੀ 4 ਸਰਕਾਰੀ ਛੁੱਟੀਆਂ (school closed) ਵੀ ਆ ਰਹੀਆਂ ਹਨ, ਜਿਨ੍ਹਾਂ ਵਿਚ ਦੋ ਰਾਖਵੀਆਂ ਛੁੱਟੀਆਂ ਹਨ ਜਦਕਿ ਇਕ ਸਰਕਾਰੀ ਛੁੱਟੀ ਐਤਵਾਰ ਵਾਲੇ ਦਿਨ ਆ ਰਹੀ ਹੈ।