Champions Trophy: ਨਿਊਜ਼ੀਲੈਂਡ ਨੇ ਦੱਖਣੀ ਅਫਰੀਕਾ ਨੂੰ ਦਿੱਤਾ 363 ਦੌੜਾਂ ਦਾ ਟੀਚਾ, ਵਿਲੀਅਮਸਨ ਅਤੇ ਰਚਿਨ ਨੇ ਜੜੇ ਸੈਂਕੜੇ

55

ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਚੈਂਪੀਅਨਸ ਟਰਾਫੀ ਦਾ ਸਭ ਤੋਂ ਵੱਡਾ ਸਕੋਰ ਪੋਸਟ ਕੀਤਾ। ਲਾਹੌਰ ‘ਚ ਖੇਡੇ ਗਏ ਸੈਮੀਫਾਈਨਲ ‘ਚ ਨਿਊਜ਼ੀਲੈਂਡ ਨੇ 6 ਵਿਕਟਾਂ ‘ਤੇ 362 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਰਚਿਨ ਰਵਿੰਦਰਾ ਅਤੇ ਕੇਨ ਵਿਲੀਅਮਸਨ ਨੇ ਸੈਂਕੜੇ ਵਾਲੀ ਪਾਰੀ ਖੇਡੀ। ਹੁਣ ਜੇਕਰ ਦੱਖਣੀ ਅਫਰੀਕਾ ਨੇ ਚੈਂਪੀਅਨਸ ਟਰਾਫੀ ਦਾ ਫਾਈਨਲ ਖੇਡਣਾ ਹੈ ਤਾਂ ਨਿਊਜ਼ੀਲੈਂਡ ਦਾ ਇਹ ਰਿਕਾਰਡ ਤੋੜਨਾ ਹੋਵੇਗਾ।

ਨਿਊਜ਼ੀਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਚੈਂਪੀਅਨਸ ਟਰਾਫੀ ਦਾ ਸੈਮੀਫਾਈਨਲ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਖੇਡਿਆ ਗਿਆ। ਇਹ ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਹੈ। ਭਾਰਤ ਪਹਿਲੇ ਸੈਮੀਫਾਈਨਲ ‘ਚ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ‘ਚ ਪਹੁੰਚ ਗਿਆ ਹੈ। ਫਾਈਨਲ ਮੈਚ 9 ਮਾਰਚ ਨੂੰ ਦੁਬਈ ਵਿੱਚ ਖੇਡਿਆ ਜਾਵੇਗਾ।

ਨਿਊਜ਼ੀਲੈਂਡ ਨੇ ਬੁੱਧਵਾਰ ਨੂੰ ਖੇਡੇ ਗਏ ਸੈਮੀਫਾਈਨਲ ਮੈਚ ‘ਚ 6 ਵਿਕਟਾਂ ‘ਤੇ 362 ਦੌੜਾਂ ਬਣਾਈਆਂ। ਇਹ ਚੈਂਪੀਅਨਸ ਟਰਾਫੀ ਦੇ ਇਤਿਹਾਸ ਵਿੱਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 22 ਫਰਵਰੀ ਨੂੰ ਇੰਗਲੈਂਡ ਬਨਾਮ ਆਸਟ੍ਰੇਲੀਆ ਮੈਚ ਵਿੱਚ ਬਣਿਆ ਸੀ। ਇਸ ਮੈਚ ‘ਚ ਇੰਗਲੈਂਡ ਨੇ 8 ਵਿਕਟਾਂ ‘ਤੇ 351 ਦੌੜਾਂ ਬਣਾਈਆਂ, ਜੋ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ‘ਚ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਸੀ। ਪਰ ਉਸ ਦਾ ਰਿਕਾਰਡ ਸਿਰਫ 4 ਘੰਟੇ ਹੀ ਬਰਕਰਾਰ ਰਿਹਾ। ਆਸਟ੍ਰੇਲੀਆ ਨੇ ਨਾ ਸਿਰਫ ਇੰਗਲੈਂਡ ਨੂੰ 5 ਵਿਕਟਾਂ ‘ਤੇ 356 ਦੌੜਾਂ ਬਣਾ ਕੇ ਹਰਾ ਦਿੱਤਾ, ਸਗੋਂ ਵੱਡੇ ਸਕੋਰ ਦਾ ਨਵਾਂ ਰਿਕਾਰਡ ਵੀ ਬਣਾਇਆ।