ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ

35

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਗੁਰੂ ਰਾਮਦਾਸਪੁਰੀ ਅਰਮਾਨਪੁਰਾ (ਆਸਲ) ਵਿਖੇ ਭਗਤ ਬਾਬਾ ਮਿਲਖਾ ਸਿੰਘ ਦੇ ਸਹਿਯੋਗ ਨਾਲ ਅੱਜ ਮਿਤੀ 5 ਮਾਰਚ (22 ਫੱਗਣ) ਦਿਨ ਬੁੱਧਵਾਰ ਨੂੰ ਲੋੜਵੰਦ 13 ਪਰਿਵਾਰਾਂ ਦੀਆਂ ਲੜਕੀਆਂ ਦੇ ਅਨੰਦ ਕਾਰਜ ਕਰਵਾਏ ਗਏ ਅਤੇ ਲ਼ੜਕੀਆਂ ਨੂੰ ਪੇਟੀ, ਟਰੰਕ,ਸਿਲਾਈ ਮਸ਼ੀਨ, ਪੱਖਾ, ਭਾਂਡੇ, ਬਿਸਤਰੇ ਆਦਿ ਘਰੇਲੂ ਵਰਤੋਂ ਦਾ ਸਾਰਾ ਸਮਾਨ ਦਿੱਤਾ ਗਿਆ।ਇਨ੍ਹਾਂ ਵਿਆਹ ਕਾਰਜਾਂ ਵਿੱਚ ਭੈਣ ਰਣਬੀਰ ਕੌਰ ਦਿੱਲੀ ਨਿਵਾਸੀ, ਗੁਰਨਾਮ ਸਿੰਘ, ਬੀਬੀ ਪੁੰਨਿਆ ਕੌਰ, ਗੁਰਸੇਵਕ ਸਿੰਘ ਵੜੈਚ, ਕੁਲਵਿੰਦਰ ਜਗਰੂਪ ਸਿੰਘ ਚੀਮਾ, ਗੁਰਪ੍ਰੀਤ ਸਿੰਘ ਫਿਰੋਜ਼ਪੁਰ ਸ਼ਹਿਰ, ਹਰਦੇਵ ਸਿੰਘ ਹਾਂਗਕਾਂਗ, ਮਨਜੀਤ ਸਿੰਘ ਹਾਂਗਕਾਂਗ, ਅਰਸ਼ਦੀਪ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਗੁਰਦੁਆਰਾ ਗੁਰੂ ਰਾਮਦਾਸਪੁਰੀ ਦੇ ਮੁੱਖ ਸੇਵਾਦਾਰ ਭਗਤ ਬਾਬਾ ਮਿਲਖਾ ਸਿੰਘ ਨੇ ਲੜਕੇ ਅਤੇ ਲੜਕੀਆਂ ਨੂੰ ਅਸ਼ੀਰਵਾਦ ਦਿੱਤਾ। ਬਾਬਾ ਜੀ ਨੇ ਪਹੁੰਚੀ ਸਾਧ ਸੰਗਤ ਨੂੰ ਗੁਰੂ ਦੇ ਲ਼ੜ ਲੱਗਣ ਅਤੇ ਅੰਮ੍ਰਿਤ ਛਕਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਸੰਗਤ ਲਈ ਚਾਹ ਪਕੌੜੇ, ਮਠਿਆਈਆਂ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।