ਗ੍ਰੰਥੀ ਸਿੰਘ 12 ਕਰੋੜ ਦੀ ਹੈਰੋਇਨ ਸਣੇ ਕਾਬੂ, ਪਤਨੀ ਤੇ ਭਰਾ ਨਾਲ ਮਿਲ ਕੇ ਕਰਦਾ ਸੀ ਤਸਕਰੀ

64

ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਛੇੜੀ ਮੁਹਿੰਮ ਤਹਿਤ ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਗ੍ਰੰਥੀ ਸਿੰਘ ਨੂੰ 12 ਕਰੋੜ ਦੀ ਹੈਰੋਇਨ ਸਣੇ ਕਾਬੂ ਕੀਤਾ ਹੈ। ਉਹ ਪਤਨੀ ਤੇ ਭਰਾ ਨਾਲ ਮਿਲ ਕੇ ਤਸਕਰੀ ਕਰਦਾ ਸੀ। ਗ੍ਰੰਥੀ ਜੋਗਾ ਸਿੰਘ, ਪਤਨੀ ਸ਼ਰਨਜੀਤ ਕੌਰ ਅਤੇ ਭਰਾ ਪੰਜਾਬ ਸਿੰਘ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ ਢਾਈ ਕਿੱਲੋ ਹੈਰੋਇਨ ਅਤੇ 40 ਹਜ਼ਾਰ ਰੁਪਏ ਨਗਦੀ ਬਰਾਮਦ ਹੋਈ ਹੈ।ਪਾਕਿਸਤਾਨ ਵਿਚ ਬੈਠੇ ਤਸਕਰਾਂ ਨਾਲ ਇਨ੍ਹਾਂ ਦੇ ਲਿੰਕ ਸਾਹਮਣੇ ਆਏ ਹਨ।