ਔਰਤ ਨੇ ਨਹਿਰ ਵਿੱਚ ਮਾਰੀ ਛਾਲ, ਪਿੱਛੇ ਹੀ ਕੁੱਦ ਗਏ ਲੋਕ, ਮੱਚ ਗਈ ਹਫੜਾ-ਦਫੜੀ

30

ਨੰਗਲ ਦੇ ਵਿੱਚ ਇੱਕ ਔਰਤ ਦੇ ਵੱਲੋਂ ਨਹਿਰ ਵਿੱਚਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਦੱਸਿਆ ਜਾ ਰਿਹਾ ਕਿ ਉਸ ਨੂੰ ਸਮਾਂ ਰਹਿੰਦੇ ਹੀ ਬਚਾਅ ਲਿਆ ਗਿਆ। ਸਭ ਤੋਂ ਪਹਿਲਾਂ ਉਸ ਨੂੰ ਨੰਗਲ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ। ਜਿੱਥੇ ਉਸ ਦੀ ਹਾਲਤ ਨੂੰ ਕਾਫੀ ਜਿਆਦਾ ਗੰਭੀਰ ਦੇਖਦੇ ਹੋਏ ਅੱਗੇ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇੱਕ ਔਰਤ ਲਗਾਤਾਰ ਕਦੇ ਨਹਿਰ ਦੇ ਨੀਚੇ ਉਤਰ ਰਹੀ ਸੀ ਤੇ ਕਦੇ ਉੱਪਰ ਆ ਰਹੀ ਸੀ ਤਕਰੀਬਨ ਦੋ ਤੋਂ ਤਿੰਨ ਘੰਟੇ ਇਹ ਸਿਲਸਿਲਾ ਲਗਾਤਾਰ ਚਲਦਾ ਰਿਹਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹ ਔਰਤ ਆਪਣੀ ਗੱਡੀ ਚ ਜਾ ਕੇ ਬੈਠ ਗਈ। ਹਾਲਾਂਕਿ ਮੌਕੇ ਤੇ ਮੌਜੂਦ ਵਿਅਕਤੀ ਦਾ ਕਹਿਣਾ ਹੈ ਕਿ ਉਸਨੇ ਸਿਰਫ ਇਹਨਾਂ ਦੇਖਿਆ ਕਿ ਜੋ ਲਾਈਟ ਵਾਲਾ ਖੰਭਾ ਹੁੰਦਾ ਹੈ। ਉਸਦੇ ਕੋਲ ਉਸਨੇ ਕੁਝ ਰੱਖਿਆ ਹੈ ਪ੍ਰੰਤੂ ਇੰਨੇ ਦੇ ਵਿੱਚ ਹੀ ਔਰਤ ਉਥੋਂ ਦਿਖਣ ਤੋਂ ਗਾਇਬ ਹੋ ਗਈ।

ਪ੍ਰੰਤੂ ਮੌਕੇ ‘ਤੇ ਮੌਜੂਦ ਲੋਕਾਂ ਨੇ ਜਦੋਂ ਉਸਨੂੰ ਛਾਲ ਮਾਰਦੇ ਹੋਏ ਦੇਖਿਆ ਤਾਂ ਕਾਫੀ ਅੱਗੇ ਜਾ ਕੇ ਉਸਨੂੰ ਬਾਹਰ ਕੱਢ ਲਿਆ ਤੇ ਹੁਣ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਔਰਤ ਮਾਨਸਿਕ ਤੌਰ ਤੇ ਪਰੇਸ਼ਾਨ ਸੀ। ਜਿਸ ਦੇ ਵੱਲੋਂ ਇਹ ਖੌਫਨਾ ਕਦਮ ਚੁੱਕਿਆ ਗਿਆ ਹੈ। ਚੰਡੀਗੜ੍ਹ ਦੀ ਇਹ ਰਹਿਣ ਵਾਲੀ ਸੀ ਤੇ ਨੰਗਲ ਦੇ ਵਿੱਚ ਇਸ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।