ਹਿਮਾਚਲ ‘ਚ ਭਿੰਡਰਾਂਵਾਲੇ ਦੇ ਝੰਡੇ ਉਤਾਰਨ ‘ਤੇ ਦਲ ਖਾਲਸਾ ਨੇ ਜਤਾਇਆ ਵਿਰੋਧ

30

ਬੀਤੇ ਦਿਨੀਂ ਹਿਮਾਚਲ ਦੇ ਕੁੱਲੂ ਵਿੱਚ ਸੰਤ ਭਿੰਡਰਾਂਵਾਲੇ ਦੇ ਲਾਏ ਗਏ ਝੰਡਿਆਂ ਤੋਂ ਬਾਅਦ ਇਹ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿੱਥੇ ਇੱਕ ਪਾਸੇ ਅੱਜ ਸਿੱਖ ਜਿੱਥੇਬੰਦੀਆਂ ਵੱਲੋਂ ਹੁਸ਼ਿਆਰਪੁਰ ਵਿੱਚ ਰੋਸ ਮਾਰਚ ਕੱਢਿਆ ਗਿਆ। ਉੱਥੇ ਹੀ ਦਲ ਖਾਲਸਾ ਦੇ ਸਮੂਹ ਆਗੂਆ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਬੜੇ ਹੀ ਕੜੇ ਸ਼ਬਦਾਂ ਵਿੱਚ ਦਲ ਖਾਲਸਾ ਦੇ ਆਗੂ ਪਰਮਜੀਤ ਸਿੰਘ ਮੰਡ ਨੇ ਹਿਮਾਚਲ ਸਰਕਾਰ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਸੰਤ ਭਿੰਡਰਾਂਵਾਲੇ ਦੀ ਫੋਟੋ ਤੋਂ ਕੋਈ ਦਿੱਕਤ ਹੈ ਤਾਂ ਉਹਨਾਂ ਨੂੰ ਵੀ ਹਿਮਾਚਲ ਦੀਆਂ ਗੱਡੀਆਂ ਦੇ ਉੱਤੇ ਜੋ ਤਿਰੰਗੇ ਦੀ ਫੋਟੋ ਲੱਗੀ ਹੁੰਦੀ ਹੈ ਉਸ ਤੋਂ ਦਿੱਕਤ ਹੈ।

ਉਹਨਾਂ ਕਿਹਾ ਕਿ ਇਹ ਦੋ ਸੂਬਿਆਂ ਦੀ ਲੜਾਈ ਨਹੀਂ ਹੈ ਜੇਕਰ ਸਰਕਾਰ ਅਤੇ ਹਿਮਾਚਲ ਦੇ ਲੋਕਾਂ ਨੇ ਇਸ ਨੂੰ ਦੋ ਸੂਬਿਆਂ ਦੀ ਲੜਾਈ ਬਣਾਉਣਾ ਹੈ ਤਾਂ ਉਹ ਇਸ ਲਈ ਖੁਦ ਜਿੰਮੇਵਾਰ ਹੋਣਗੇ। ਨਾਲ ਹੀ ਉਹਨਾਂ ਨੇ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਬੀਤੇ ਦੋ ਦਿਨ ਪਹਿਲਾਂ ਉਹਨਾਂ ਵੱਲੋਂ ਜੋ ਐਕਸ਼ਨ ਲਿਆ ਗਿਆ ਜਿਸ ਵਿੱਚ ਉਹਨਾਂ ਨੇ ਹਿਮਾਚਲ ਦੀਆਂ ਬੱਸਾਂ ਦੇ ਉੱਤੇ ਸੰਤ ਭਿੰਡਰਾਂ ਵਾਲੇ ਦੀ ਫੋਟੋ ਲਗਾਈ ਉਹ ਉਹਨਾਂ ਦੇ ਪਾਰਟੀ ਦਲ ਖਾਲਸਾ ਉਸਦੀ ਪੂਰੀ ਜਿੰਮੇਵਾਰੀ ਲੈਂਦੀ ਹੈ ਅਤੇ ਜੇਕਰ ਪ੍ਰਸ਼ਾਸਨ ਨੇ ਇਸ ਉੱਤੇ ਕੋਈ ਕਦਮ ਚੱਕਣਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਜਥੇਬੰਦੀ ਦੇ ਆਗੂਆਂ ਤੇ ਚੱਕੇ ਜਾਣ ਨਾ ਕਿ ਵਰਕਰਾਂ ਨੂੰ ਤੰਗ ਕੀਤਾ ਜਾਵੇ।

ਉਹਨਾਂ ਨੇ ਕਿਹਾ ਕਿ ਅਸੀਂ ਗੁਰੂ ਦੇ ਸਿੰਘ ਹਾਂ ਅਤੇ ਨਸ਼ੇ ਤੋਂ ਕੋਹਾਂ ਦੂਰ ਹਾਂ, ਇਹ ਗੱਲ ਉਹਨਾਂ ਦੀ ਗਲਤ ਹੈ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕੋਈ ਵੀ ਕੈਮੀਕਲ ਨਸ਼ੇ ਦੀ ਫੈਕਟਰੀ ਨਹੀਂ ਹੈ ਜਿੰਨੀਆਂ ਵੀ ਫੈਕਟ ਦੀਆਂ ਹਨ ਉਹ ਹਿਮਾਚਲ ਦੇ ਬੱਜੀ ਵਿਖੇ ਸਥਿਤ ਹੈ ਅਤੇ ਪੰਜਾਬ ਨੂੰ ਸਿਰਫ ਤੇ ਸਿਰਫ ਨਸ਼ੇ ਦੇ ਲਈ ਬਦਨਾਮ ਕੀਤਾ ਜਾ ਰਿਹਾ ਅੱਗੇ ਬੋਲਦੇ ਹੋਏ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜਿਹੜਾ ਵੀ ਐਕਸ਼ਨ ਲੈਣਗੇ।