ਪਿੰਡ ਕੁਤਬਗੜ੍ਹ ਭਾਟਾ ਦੇ ਸਾਬਕਾ ਸਰਪੰਚ ਉੱਪਰ ਹੋਏ ਜਾਨਲੇਵਾ ਹਮਲੇ ਦੇ ਸੰਬੰਧ ਵਿੱਚ ਅੱਜ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਇਲਾਕੇ ਭਰ ਦੀਆਂ ਪੰਚਾਇਤਾਂ ਦਾ ਭਰਵਾਂ ਇਕੱਠ ਹੋਇਆ l ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰੂ ਹਰਸਹਾਏ ,ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਹੈਡ ਗ੍ਰੰਥੀ , ਸਰਪੰਚ – ਪੰਚ ਅਤੇ ਨੰਬਰਦਾਰਾਂ ਨੇ ਸ਼ਮੂਲੀਅਤ ਕੀਤੀ l
ਇਸ ਮੌਕੇ ਪਿੰਡ ਦੇ ਪਿੰਡ ਕੁਤਬਗੜ੍ਹ ਭਾਟਾ ਦੇ ਹੈਡ ਗ੍ਰੰਥੀ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰੇ ਅੰਦਰ ਦੋਵੇਂ ਧਿਰਾਂ ਜੋ ਆਪਸ ਵਿੱਚ ਉਲਝ ਗਈਆਂ ਸਨ ਚੱਪਲਾਂ ਸਮੇਤ ਅੰਦਰ ਜਰੂਰ ਦਾਖਲ ਹੋਈਆਂ ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕਿਸੇ ਨੇ ਕੋਈ ਵੀ ਕੋਸ਼ਿਸ਼ ਨਹੀਂ ਕੀਤੀ lਉਹਨਾਂ ਦੱਸਿਆ ਕਿ ਪਿੰਡ ਅੰਦਰ ਹੋਈਆਂ ਪੰਚਾਇਤ ਚੋਣਾਂ ਦੀ ਰੰਜਿਸ਼ ਕਾਰਨ ਇਹ ਦੋਵੇਂ ਧਿਰਾਂ ਇੱਕ ਦੂਜੇ ਨਾਲ ਝਗੜੇ ਕਰਦੀਆਂ ਆ ਰਹੀਆਂ ਹਨ l
ਗ੍ਰੰਥੀ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪ੍ਰਚਾਰਕ ਆ ਕੇ ਵੀ ਸਾਰੀ ਰਿਪੋਰਟ ਲੈ ਕੇ ਜਾ ਚੁੱਕੇ ਹਨ ਅਤੇ ਹਲਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਵਾਲਾ ਨੇ ਵੀ ਸਾਰੇ ਮਾਮਲੇ ਦੀ ਪੁਣਛਾਣ ਕਰਨ ਤੋਂ ਬਾਅਦ ਇਹ ਨਤੀਜਾ ਕੱਢਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਘਟਨਾ ਇਥੇ ਨਹੀਂ ਵਾਪਰੀ l
ਇਸ ਤੋਂ ਬਾਅਦ ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਪਾਲ ਭਾਟਾ ਨੇ ਵੀ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਟਾਇਪ ਪਿੰਡ ਵਾਸੀਆਂ ਵੱਲੋਂ ਹਥਿਆਰਬੰਦ ਨਿਹੰਗਾਂ ਨੂੰ ਲਿਆ ਕੇ ਸਰਪੰਚ ਉੱਪਰ ਜਾਣ ਲੇਵਾ ਹਮਲਾ ਕੀਤਾ ਗਿਆ ਉਸ ਦੇ ਤਲਵਾਰਾਂ ਮਾਰੀਆਂ ਗਈਆਂ ਅਤੇ ਬੇਸਬਾਲ ਨਾਲ ਉਸ ਦਾ ਜਬਾੜਾ ਤੋੜ ਦਿੱਤਾ ਗਿਆ l
ਪਿੰਡ ਪੰਜੇ ਕੇ ਉਤਾੜ ਮੰਡੀ ਦੇ ਹੈਡ ਗ੍ਰੰਥੀ ਨੇ ਆਪਣੇ ਅੱਖੀ ਡਿੱਠੇ ਹਾਲ ਨੂੰ ਬਿਆਨ ਕਰਦਿਆਂ ਕਿਹਾ ਕਿ ਉਹਨਾਂ ਨੇ ਆਏ ਨਿਹੰਗ ਸਿੰਘਾਂ ਨੂੰ ਸਵਾਲ ਕੀਤਾ ਸੀ ਕਿ ਤੁਸੀਂ ਬਿਨਾਂ ਪੁਣਛਾਣ ਕੀਤੇ ਕਿਸ ਤਰ੍ਹਾਂ ਹਮਲਾ ਕਰ ਕੇ ਸਾਬਕਾ ਸਰਪੰਚ ਨੂੰ ਗੰਭੀਰ ਰੂਪ ਵਿੱਚ ਫੱਟੜ ਕਰ ਦਿੱਤਾ l
ਸਾਬਕਾ ਸਰਪੰਚ ਨੇ ਦੱਸਿਆ ਕਿ ਇਹ ਰੌਲਾ ਦੇਖ ਕੇ ਸਾਰਾ ਪਿੰਡ ਇਕੱਠਾ ਹੋ ਗਿਆ ਅਤੇ ਬੜੀ ਮੁਸ਼ਕਲ ਨਾਲ ਸਾਬਕਾ ਸਰਪੰਚ ਦੀ ਜਾਨ ਬਜਾਈ ਜਾ ਸਕੀ ਹੈ l ਉਹਨਾਂ ਦੱਸਿਆ ਕਿ ਹੁਣ ਵੀ ਉਹ ਮੈਡੀਕਲ ਕਾਲਜ ਵਿੱਚ ਜੇਰੇ ਇਲਾਜ ਹੈ ਅਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ l
ਪਿੰਡ ਮੋਹਣ ਕੇ ਹਿਠਾੜ ਨਿਵਾਸੀ ਕੁਲਦੀਪ ਬੱਟੀ ਨੇ ਕਿਹਾ ਕਿ ਚਾਹੇ ਉਹ ਕੇਸਾਧਾਰੀ ਸਿੱਖ ਨਹੀਂ ਹਨ ਪਰ ਇਹਨਾਂ ਸਾਰੇ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਹੀ ਮਾਨ ਸਤਿਕਾਰ ਕੀਤਾ ਜਾਂਦਾ ਹੈ ਅਤੇ ਲੱਖਾਂ ਰੁਪਏ ਲਗਾ ਕੇ ਅਸੀਂ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਹਨ ਅਤੇ ਪੂਰੀ ਸ਼ਰਧਾ ਤੇ ਭਾਵਨਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆ ਰਹੇ ਹਾਂ l
ਉਹਨਾਂ ਕਿਹਾ ਕਿ ਕੁਝ ਅਨਸਰ ਹਮੇਸ਼ਾ ਤੋਂ ਹੀ ਧਰਮਾਂ ਦਾ ਪਾੜਾ ਪਾ ਕੇ ਆਪਣੀ ਰਾਜਨੀਤੀ ਕਰਨ ਦੀ ਮਾੜੀ ਪ੍ਰਵਿਰਤੀ ਦਾ ਸਹਾਰਾ ਲੈਂਦੇ ਆ ਰਹੇ ਹਨ l
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰੂ ਹਰਸਾਏ ਸ੍ਰੀਮਤੀ ਸੁਸ਼ੀਲ ਬੱਟੀ ਨੇ ਕਿਹਾ ਕਿ ਹੋਈ ਨਿੰਦਣ ਯੋਗ ਘਟਨਾ ਦੀ ਅਸੀਂ ਸਖਤ ਲਫਜ਼ਾਂ ਵਿੱਚ ਨਿਖੇਦੀ ਕਰਦੇ ਹਾਂ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਅਜਿਹਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ l ਇਸ ਮੌਕੇ ਫੱਟੜ ਹੋਏ ਸਾਬਕਾ ਸਰਪੰਚ ਦੀ ਪਤਨੀ ਨੇ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਅਜਿਹਾ ਕਰਨ ਵਾਲੇ ਲੋਕਾਂ ਨੂੰ ਨੱਥ ਪਾਈ ਜਾਵੇ l ਵੋਟਾਂ ਦੀ ਰੰਜਿਸ਼ ਨੂੰ ਬੇਅਦਬੀ ਦਾ ਰੂਪ ਦੇ ਕੇ ਖਤਰਨਾਕ ਮਾਹੌਲ ਪਿੰਡ ਵਿੱਚ ਪੈਦਾ ਕੀਤਾ ਗਿਆ
ਉਹਨਾਂ ਜਿਲਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਹੋਏ ਅੱਤਿਆਚਾਰ ਦਾ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲਣੀ ਚਾਹੀਦੀ ਹੈ l ਇਸ ਮੌਕੇ ਮਤਾ ਪਾਸ ਕਰਕੇ ਦੱਸਿਆ ਗਿਆ ਕਿ ਪਿੰਡ ਕੁਤਬਗੜ੍ਹ ਭਾਟਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਹੋਈ ਬਲਕਿ ਵੋਟਾਂ ਦੀ ਰੰਜਿਸ਼ ਕਾਰਨ ਅਜਿਹੇ ਆ ਜਿਹੜਾ ਮਾਹੌਲ ਸਿਰਜਿਆ ਗਿਆ ਕਿ ਸਰਪੰਚ ਜਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ l
ਇੱਥੇ ਇਹ ਵੀ ਸਪਸ਼ਟ ਕੀਤਾ ਗਿਆ ਕਿ ਜਿਹੜੇ ਨਿਹੰਗ ਸਿੰਘ ਜਥੇਦਾਰ ਦਾ ਨਾਮ ਇਹ ਲੋਕ ਵਰਤ ਰਹੇ ਹਨ ਉਹਨਾਂ ਦੇ ਮੁਖੀ ਨੂੰ ਜਾ ਕੇ ਮਿਲਿਆ ਜਾਵੇਗਾ ਅਤੇ ਸਾਰੇ ਘਟਨਾ ਕਰਮ ਤੋਂ ਜਾਣ ਕਰਵਾਇਆ ਜਾਏਗਾ l













