ਕਿਸਾਨਾਂ ‘ਤੇ ਹੋਈ ਕਾਰਵਾਈ ਦਾ ਸਾਂਸਦ ਅਮਰ ਸਿੰਘ ਨੇ ਕੀਤਾ ਵਿਰੋਧ

43

ਪੰਜਾਬ ਦੇ ਵਿੱਚ ਬੀਤੇ ਦਿਨਾਂ ਸੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਕੀਤੀ ਗਈ। ਪੁਲਿਸ ਦੀ ਕਾਰਵਾਈ ਤੋਂ ਬਾਅਦ ਹੁਣ ਲਗਾਤਾਰ ਪੰਜਾਬ ਦੇ ਵਿੱਚ ਸਿਆਸਤ ਭੱਖਣੀ ਸ਼ੁਰੂ ਹੋ ਚੁੱਕੀ ਹੈ। ਇਸੀ ਵਿਚਕਾਰ ਹੁਣ ਵੱਡਾ ਬਿਆਨ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਐਮਪੀ ਡਾਕਟਰ ਅਮਰ ਸਿੰਘ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ। ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਖਦੇੜਿਆ ਗਿਆ ਹੈ ਉਹ ਬੇਹੱਦ ਹੀ ਨਿੰਦਣਯੋਗ ਕਦਮ ਹੈ। ਕਿਉਂਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਆਪਣੀ ਹਕੀ ਮੰਗਾਂ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਪ੍ਰੰਤੂ ਇਸ ਸਮੇਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਚੱਲ ਰਹੀ ਹੈ। ਹਾਲਾਂਕਿ ਤੁਹਾਨੂੰ ਦੱਸ ਦਈਏ ਕਿ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਕਿਸਾਨਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦੇ ਭਾਜਪਾ ਦੇ ਏਜੰਡੇ ਨੂੰ ਪੂਰਾ ਕਰਨ ਦੇ ਲਈ ਕੰਮ ਕਰ ਰਹੀ ਹੈ।ਦੱਸ ਦਈਏ ਕਿ ਬੀਤੇ ਦਿਨਾਂ ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਵਿਚਕਾਰ ਬੈਠਕ ਹੋਈ ਸੀ। ਜੋ ਕਿ ਬੇਸਿੱਟਾ ਰਹਿ ਗਈ ਸੀ ਤੇ ਹੁਣ ਅਗਲੀ ਬੈਠਕ ਤਿੰਨ ਮਈ ਨੂੰ ਰੱਖੀ ਗਈ ਹੈ।

ਜਦੋਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਆਪਣੇ ਧਰਨਿਆਂ ਤੇ ਪਰਤ ਰਹੇ ਸੀ। ਰਸਤੇ ਦੇ ਵਿੱਚ ਹੀ ਕਿਸਾਨਾਂ ਸਮੇਤ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ। ਤੇ ਨਾਲ ਦੀ ਨਾਲ ਹੀ ਸ਼ੰਭੂ ਅਤੇ ਖਨੌਰੀ ਬਾਰਡਰ ਨੂੰ ਖਾਲੀ ਕਰਵਾ ਲਿਆ ਸੀ। ਜੋ ਸਟੇਜ ਲਗਾਈਆਂ ਗਈਆਂ ਸੀ ਉਹਨਾਂ ਨੂੰ ਵੀ ਢਹਿ ਢੇਰੀ ਕਰ ਦਿੱਤਾ ਗਿਆ ਸੀ। ਤੇ ਹੁਣ ਇਸ ਮੁੱਦੇ ਨੂੰ ਲੈ ਕੇ ਜਿੱਥੇ ਕਈ ਥਾਵਾਂ ਤੇ ਕਿਸਾਨਾਂ ਦੇ ਵੱਲੋਂ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ।