ਅਬੋਹਰ ਵਿੱਚ ਸੀਟੀ ਸਕੈਨ ਅਤੇ ਮਾਹਰ ਡਾਕਟਰ ਹੋਣਗੇ ਤਾਇਨਾਤ , ਵਿਧਾਇਕ ਸੰਦੀਪ ਜਾਖੜ ਨੇ ਬੁਲੰਦ ਕੀਤੀ ਆਵਾਜ਼

40

ਪੰਜਾਬ ਵਿਧਾਨ ਸਭਾ ਵਿੱਚ ਚੱਲ ਰਹੇ ਸੈਸ਼ਨ ਦੌਰਾਨ ਐਮ ਐਲ ਏ ਅਬੋਹਰ ਸ੍ਰੀ ਸੰਦੀਪ ਜਾਖੜ ਨੇ ਅੱਜ ਸਿਵਲ ਹਸਪਤਾਲ ਅਬੋਹਰ ਸਬੰਧੀ ਕਿਹਾ ਕਿ ਚਾਹੇ ਉਹ ਉਹ ਸਭ ਡਿਵੀਜ਼ਨਲ ਹੋਸਪਿਟਲ ਹੈ ਪਰ ਲੰਬੇ ਸਮੇਂ ਤੋਂ ਇਹ ਲੰਬੇ ਸਮੇਂ 100 ਬੈਡ ਵਾਲਾ ਹੋਸਪਿਟਲ ਹੈ ।ਇਸ ਹਸਪਤਾਲ ਵਵਿੱਚ ਸੀਟੀ  ਸਕੈਨ ਲਗਾਉਣ ਅਤੇ ਉਸ ਨੂੰ ਚਲਾਉਣ ਵਾਲੇ ਪ੍ਰੋਫੈਸ਼ਨਲ ਡਾਕਟਰ ਨੂੰ ਵੀ ਤਾਇਨਾਤ ਕਰਨ ਦੀ ਮੰਗ ਕੀਤੀ ।

ਉਹਨਾਂ ਕਿਹਾ ਕਿ ਮੌਜੂਦਾ ਲੋਕੇਸ਼ਨ ਮੁਤਾਬਿਕ ਸ਼ਹਿਰ ਦੇ ਆਲੇ ਦੁਆਲੇ ਵੱਡੇ ਹਾਈਵੇ ਬਣ ਗਏ ਹਨ , ਰਾਜਸਥਾਨ , ਗੁਜਰਾਤ ਨੂੰ ਜਾਂਦੀ ਸਾਰੀ ਟਰੈਫਿਕ ਇੱਥੋਂ ਗੁਜ਼ਰਦੀ ਹੈ।
ਉਹਨਾਂ ਕਿਹਾ ਕਿ ਰਾਸ਼ਟਰੀ ਰਾਜ ਮਾਰਗ ਤੇ ਹੋਣ ਕਾਰਨ ਅਤੇ ਗਵਾਂਢੀ ਸੂਬਿਆਂ ਤੋਂ ਹੁੰਦੀ ਵਧੇਰੇ ਆਵਾਜਾਈ ਕਾਰਨ ਦੁਰਘਟਨਾ ਦੀ ਸੂਰਤ ਵਿੱਚ ਸੀਟੀ ਸਕੈਨ ਦਾ ਹੋਣਾ ਬਹੁਤ ਜਰੂਰੀ  ਹੈ ।

ਹੈਲਥ ਮਨਿਸਟਰ ਪੰਜਾਬ ਡਾਕਟਰ ਬਲਵੀਰ ਸਿੰਘ ਨੇ ਭਰੋਸਾ ਦਵਾਇਆ ਕਿ ਜਲਦ ਹੀ ਇੱਥੇ ਸੀ ਟੀ ਸਕੈਨ ਮਸ਼ੀਨ ਵੀ ਸਥਾਪਿਤ ਕੀਤੀ ਜਾਵੇਗੀ ਅਤੇ ਜੇਕਰ ਕੋਈ ਪ੍ਰਾਈਵੇਟ ਡਾਕਟਰ ਇੱਥੇ ਸੇਵਾਵਾਂ ਦੇਣਾ ਚਾਹੁੰਦਾ ਹੈ ਤਾਂ ਨੈਸ਼ਨਲ ਹੈਲਥ ਮਿਸ਼ਨ ਅਧੀਨ ਅਸੀਂ ਉਸ ਦੀ ਇੰਟਰਵਿਊ ਲੈ ਕੇ ਸਪੈਸ਼ਲਿਸਟ ਨੂੰ ਇਨਪਾਈਨਲ ਕਰ  ਦਿੱਤਾ ਜਾਵੇਗਾ ।
ਸਿਹਤ ਮੰਤਰੀ ਨੇ ਦੱਸਿਆ ਕਿ ਰਾਜ ਮਾਰਗ ਤੇ ਖੰਨਾ , ਜਗਰਾਉਂ ਅਤੇ ਹੋਰ ਵੀ ਸਬ ਡਿਵੀਜ਼ਨਲ ਲੈਵਲ ਦੇ ਸ਼ਹਿਰ ਆਉਂਦੇ ਹਨ ਜਿੱਥੇ ਇਹ ਸੇਵਾਵਾਂ ਅਸੀਂ ਉਪਲਬਧ ਕਰਵਾਈਆਂ ਹਨ ।
ਸੰਦੀਪ ਜਾਖੜ ਨੇ ਕਿਹਾ ਕਿ ਚਾਹੇ ਨਿਯਮਾਂ ਦੇ ਅੜੀਕੇ ਕਾਰਨ ਅਬੋਹਰ ਦਾ ਹਸਪਤਾਲ ਪ੍ਰਮੋਟ ਨਾ ਹੋ ਸਕਦਾ ਹੋਵੇ ਪਰ ਇਥੋਂ ਦੀ ਆਬਾਦੀ ,  ਅਬੋਹਰ ਅਤੇ ਬਲੂਆਣਾ ਦੋ ਹਲਕਿਆਂ ਦੇ ਲੋਕਾਂ ਨੂੰ ਸਿਹਤ  ਸੇਵਾਵਾਂ ਦੀ ਬਹੁਤ ਵੱਡੀ ਜਰੂਰਤ ਹੈ ।
ਇਸ ਤੇ ਸਿਹਤ ਮੰਤਰੀ ਨੇ ਭਰੋਸਾ ਦਵਾਇਆ ਕਿ  ਜਲਦ ਹੀ ਇਥੇ ਇਹ ਸੇਵਾਵਾਂ ਉਪਲਬਧ ਕਰਾਉਣ ਲਈ ਸਰਕਾਰ ਹਰ ਸੰਭਵ ਯਤਨ ਕਰੇਗੀ ।