ਘਰ ਦੇ ਅੰਦਰ ਵੜ੍ਹ ਕੇ ਕੀਤੀ ਲੁੱਟ ਦੀ ਕੋਸ਼ਿਸ, ਔਰਤਾਂ ਨੇ ਰੌਲਾ ਪਾ ਕੇ ਭਜਾ ਦਿੱਤਾ ਲੁਟੇਰਾ

37

ਜਲੰਧਰ ਤੋਂ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਲੁਟੇਰਾ ਸ਼ਰੇਆਮ ਦਿਨ ਦਿਹਾੜੇ ਘਰ ਦੇ ਵਿੱਚ ਵੜਿਆ ਅਤੇ ਜਿਵੇਂ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਸੀ ਤਾਂ ਘਰ ਦੇ ਵਿੱਚ ਮੌਜੂਦ ਔਰਤਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਔਰਤਾਂ ਵੀ ਬਾਹਰ ਨੂੰ ਭੱਜੀਆਂ ਅਤੇ ਨਾਲ ਹੀ ਲੁਟੇਰਾ ਵੀ ਘਰ ਤੋਂ ਬਾਹਰ ਆ ਗਿਆ। ਹਾਲਾਂਕਿ ਗੁੱਸੇ ਦੇ ਵਿੱਚ ਉਸਨੇ ਗੇਟ ਦੇ ਕੋਲ ਔਰਤ ਦੇ ਮੋਢੇ ਦੇ ਉੱਤੇ ਵਾਰ ਕਰਨ ਦੀ ਕੋਸ਼ਿਸ਼ ਕੀਤੀ।

ਪਰੰਤੂ ਜਿਵੇਂ ਹੀ ਔਰਤ ਨੇ ਆਪਣੀ ਬਾਂਹ ਨੂੰ ਅੱਗੇ ਕੀਤਾ ਤਾਂ ਦਾਤ ਉਸਦੀ ਬਾਂਹ ਤੇ ਲੱਗਿਆ। ਜਿਸ ਦੇ ਕਾਰਨ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ। ਮਾਮਲਾ ਜਲੰਧਰ ਦੇ ਸਭ ਤੋਂ ਪੌਸ਼ ਇਲਾਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਐਵਨਿਊ ਦਾ ਹੈ। ਜਿੱਥੇ ਕਿ ਦੁਪਹਿਰ ਦੇ ਕਰੀਬ ਸਾਢੇ 12 ਵਜੇ ਇੱਕ ਲੁਟੇਰਾ ਘਰ ਦੇ ਅੰਦਰ ਦਾਖਲ ਹੁੰਦਾ ਹੈ ਤੇ ਔਰਤਾਂ ਉਸ ਨੂੰ ਦੇਖ ਕੇ ਸ਼ੋਰ ਮਚਾਉਣਾ ਸ਼ੁਰੂ ਕਰ ਦਿੰਦੀਆਂ ਹਨ।

ਹਾਲਾਂਕਿ ਇਸ ਘਟਨਾ ਦੀ ਜਾਣਕਾਰੀ ਹੁਣ ਪੁਲਿਸ ਨੂੰ ਵੀ ਦਿੱਤੀ ਗਈ ਹੈ। ਪੁਲਿਸ ਨੇ ਸੀਸੀਟੀਵੀ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।