ਮਾਰਚ ਦਾ ਮਹੀਨਾ ਅੱਧੇ ਤੋਂ ਵੱਧ ਬੀਤ ਚੁੱਕਿਆ ਹੈ। ਇਸ ਤੋਂ ਬਾਅਦ ਅਪ੍ਰੈਲ ਮਹੀਨਾ ਆਉਣ ਵਾਲਾ ਹੈ। ਇਸ ਮਹੀਨੇ ਬਹੁਤ ਸਾਰੀਆਂ ਛੁੱਟੀਆਂ ਹੋਣ ਵਾਲੀਆਂ ਹਨ। ਵਿਦਿਆਰਥੀਆਂ ਅਤੇ ਕੰਮਕਾਜੀ ਲੋਕਾਂ ਨੂੰ ਛੁੱਟੀਆਂ ਦੌਰਾਨ ਆਰਾਮ ਕਰਨ ਦਾ ਮੌਕਾ ਮਿਲੇਗਾ। ਰਾਮਨੌਮੀ, ਮਹਾਵੀਰ ਜਯੰਤੀ, ਵਿਸਾਖੀ ਅਤੇ ਅੰਬੇਡਕਰ ਜਯੰਤੀ ਵਰਗੇ ਤਿਉਹਾਰ ਅਗਲੇ ਮਹੀਨੇ ਮਨਾਏ ਜਾਣਗੇ। ਆਓ ਅਪ੍ਰੈਲ 2025 ਦੀਆਂ ਛੁੱਟੀਆਂ ਦੀ ਲਿਸਟ ‘ਤੇ ਇੱਕ ਨਜ਼ਰ ਮਾਰੀਏ…
1. 1 ਅਪ੍ਰੈਲ 2025, ਮੰਗਲਵਾਰ ਓਡੀਸ਼ਾ ਦਿਵਸ – ਓਡੀਸ਼ਾ ਵਿੱਚ ਛੁੱਟੀ
2. 1 ਅਪ੍ਰੈਲ 2025, ਮੰਗਲਵਾਰ ਸਰਹੁਲ – ਝਾਰਖੰਡ ਵਿੱਚ ਛੁੱਟੀ
3. 5 ਅਪ੍ਰੈਲ 2025, ਸ਼ਨੀਵਾਰ ਬਾਬੂ ਜਗਜੀਵਨ ਰਾਮ ਜਯੰਤੀ – ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਛੁੱਟੀ
4. 6 ਅਪ੍ਰੈਲ 2025, ਐਤਵਾਰ ਰਾਮ ਨੌਮੀ- ਰਾਸ਼ਟਰੀ ਛੁੱਟੀ ਤੋਂ ਇਲਾਵਾ, ਅਰੁਣਾਚਲ ਪ੍ਰਦੇਸ਼, ਅਸਾਮ, ਗੋਆ, ਝਾਰਖੰਡ, ਕਰਨਾਟਕ, ਕੇਰਲ, ਲਕਸ਼ਦੀਪ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੁਡੂਚੇਰੀ, ਤਾਮਿਲਨਾਡੂ, ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਛੁੱਟੀ ਰਹੇਗੀ।
5. 10 ਅਪ੍ਰੈਲ 2025, ਵੀਰਵਾਰ ਮਹਾਵੀਰ ਜਯੰਤੀ – ਚੰਡੀਗੜ੍ਹ, ਛੱਤੀਸਗੜ੍ਹ, ਦਮਨ ਅਤੇ ਦੀਵ, ਦਿੱਲੀ, ਦਾਦਰਾ ਅਤੇ ਨਗਰ ਹਵੇਲੀ, ਗੁਜਰਾਤ, ਹਰਿਆਣਾ, ਝਾਰਖੰਡ, ਕਰਨਾਟਕ, ਲਕਸ਼ਦੀਪ, ਮਹਾਰਾਸ਼ਟਰ, ਮੱਧ ਪ੍ਰਦੇਸ਼, ਮਿਜ਼ੋਰਮ, ਓਡੀਸ਼ਾ, ਪੰਜਾਬ, ਰਾਜਸਥਾਨ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਵਿੱਚ ਛੁੱਟੀ।
6. 14 ਅਪ੍ਰੈਲ 2025, ਸੋਮਵਾਰ – ਬੋਹਾਗ ਬਿਹੂ, ਅਸਾਮ ਵਿੱਚ ਛੁੱਟੀ ਰਹੇਗੀ।
7. 14 ਅਪ੍ਰੈਲ 2025, ਸੋਮਵਾਰ – ਮਹਾਂ ਵਿਸ਼ੁਵਾ ਸੰਕ੍ਰਾਂਤੀ ਦੇ ਮੌਕੇ ‘ਤੇ ਓਡੀਸ਼ਾ ਵਿੱਚ ਛੁੱਟੀ।
8. 14 ਅਪ੍ਰੈਲ 2025, ਸੋਮਵਾਰ – ਡਾ. ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਛੁੱਟੀ ਹੋਵੇਗੀ।
9. 14 ਅਪ੍ਰੈਲ 2025, ਸੋਮਵਾਰ – ਤਾਮਿਲ ਨਵੇਂ ਸਾਲ ਦੇ ਮੌਕੇ ‘ਤੇ ਤਾਮਿਲਨਾਡੂ ਵਿੱਚ ਛੁੱਟੀ ਰਹੇਗੀ।
10. 14 ਅਪ੍ਰੈਲ 2025, ਸੋਮਵਾਰ – ਵਿਸ਼ੂ ਦੇ ਮੌਕੇ ‘ਤੇ ਕੇਰਲ ਵਿੱਚ ਛੁੱਟੀ ਹੋਵੇਗੀ।
11 15 ਅਪ੍ਰੈਲ 2025, ਮੰਗਲਵਾਰ- ਹਿਮਾਚਲ ਦਿਵਸ ਦੇ ਮੌਕੇ ‘ਤੇ ਹਿਮਾਚਲ ਪ੍ਰਦੇਸ਼ ਵਿੱਚ ਛੁੱਟੀ।
12. 15 ਅਪ੍ਰੈਲ 2025, ਮੰਗਲਵਾਰ- ਬੰਗਾਲੀ ਨਵ ਸਾਲ ਦੇ ਮੌਕੇ ‘ਤੇ ਤ੍ਰਿਪੁਰਾ ਅਤੇ ਪੱਛਮੀ ਬੰਗਾਲ ਵਿੱਚ ਛੁੱਟੀ।
13. 18 ਅਪ੍ਰੈਲ 2025, ਸ਼ੁੱਕਰਵਾਰ– ਗੁਡ ਫਰਾਈਡੇ ਦੀ ਛੁੱਟੀ।
13. 19 ਅਪ੍ਰੈਲ 2025, ਸ਼ਨੀਵਾਰ– ਈਸਟਰ ਸ਼ਨਿਚਰਵਾਰ ਦੇ ਮੌਕੇ ‘ਤੇ ਨਾਗਾਲੈਂਡ ਵਿੱਚ ਛੁੱਟੀ ਰਹੇਗੀ।
14. 20 ਅਪ੍ਰੈਲ 2025, ਐਤਵਾਰ– ਈਸਟਰ ਐਤਵਾਰ ਦੀ ਛੁੱਟੀ
15. 20 ਅਪ੍ਰੈਲ 2025, ਐਤਵਾਰ- ਗਰਿਆ ਪੂਜਾ ਦੇ ਮੌਕੇ ‘ਤੇ ਤ੍ਰਿਪੁਰਾ ਵਿੱਚ ਛੁੱਟੀ।
16. 29 ਅਪ੍ਰੈਲ 2025, ਮੰਗਲਵਾਰ ਨੂੰ ਮਹਾਰਿਸ਼ੀ ਪਰਸ਼ੂਰਾਮ ਜਯੰਤੀ ਦੇ ਮੌਕੇ ‘ਤੇ ਗੁਜਰਾਤ, ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਵਿੱਚ ਛੁੱਟੀ।
18. 30 ਅਪ੍ਰੈਲ 2025, ਬੁੱਧਵਾਰ – ਬਸਵ ਜਯੰਤੀ ਦੇ ਮੌਕੇ ‘ਤੇ ਕਰਨਾਟਕ ਵਿੱਚ ਛੁੱਟੀ।













