SSP ਨਾਨਕ ਸਿੰਘ ਨੂੰ ਬੋਲਿਆ ਫੌਜ ਦਾ ਜਵਾਨ-‘ਛੋਟਾ ਜਿਹਾ ਐਨਕਾਊਂਟਰ ਕਰਕੇ ਹਵਾ ਕਰਦੇ ਨੇ, ਇਨ੍ਹਾਂ ਨੂੁੰ ਕੁਪਵਾੜਾ ਭੇਜੋ…

35

ਪਟਿਆਲਾ ਵਿਚ ਪੁਲਿਸ ਦੀ ਕੁੱਟਮਾਰ ਦਾ ਸ਼ਿਕਾਰ ਹੋਏ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੇ ਪਰਿਵਾਰ ਵੱਲੋਂ ਇਨਸਾਫ ਦੀ ਮੰਗ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਇੱਥੇ ਡੀਸੀ ਦਫਤਰ ਮੂਹਰੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਧਰਨੇ ਵਿੱਚ ਵੱਖ-ਵੱਖ ਵਰਗਾਂ ਦੇ ਲੋਕ ਸ਼ਾਮਿਲ ਹੋਏ ਹਨ। ਇਸ ਘਟਨਾ ਵਿਚ ਉਨ੍ਹਾਂ ਦਾ ਪੁੱਤਰ ਅੰਗਦ ਸਿੰਘ ਵੀ ਜ਼ਖ਼ਮੀ ਹੋ ਗਿਆ ਸੀ।

ਇਧਰ, ਕਾਰਗਿਲ ‘ਚ ਤਾਇਨਾਤ ਇਕ ਜਵਾਨ ਨੇ ਪਟਿਆਲਾ ‘ਚ ਚੱਲ ਰਹੇ ਵਿਰੋਧ ਪ੍ਰਦਰਸ਼ਨ ‘ਚ ਪਹੁੰਚ ਕੇ ਕਿਹਾ ਹੈ ਕਿ ਇਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਇਕ ਵਾਰ ਕਸ਼ਮੀਰ ‘ਚ ਸਾਡੇ ਕੋਲ ਭੇਜੋ, ਫਿਰ ਅਸੀਂ ਦੱਸਾਂਗੇ ਕਿ ਅਸਲ ਐਨਕਾਊਂਟਰ ਕੀ ਹੁੰਦਾ ਹੈ।

ਉਸ ਨੇ ਆਖਿਆ ਕਿ ਪਤਾ ਨਹੀਂ ਇਹ ਕਿਵੇਂ ਐਨਕਾਊਂਟਰ ਕਰਦੇ ਹਨ, ਜੇਕਰ ਅਸਲ ਮੁਕਾਬਲਾ ਦੇਖਣਾ ਹੈ ਤਾਂ ਉਨ੍ਹਾਂ ਨੂੰ ਕਸ਼ਮੀਰ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਣਾ ਵਿੱਚ ਸਾਡੇ ਨਾਲ ਇੱਕ ਕੇਸ ਹੋਇਆ ਸੀ ਜੋ ਅਜੇ ਵੀ ਚੱਲ ਰਿਹਾ ਹੈ ਅਤੇ ਜਦੋਂ ਅਸੀਂ ਇਨਸਾਫ਼ ਲੈਣ ਲਈ ਉੱਥੇ ਗਏ ਤਾਂ ਉੱਥੇ ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਤੁਹਾਡੇ ਖ਼ਿਲਾਫ਼ ਵੀ ਕੇਸ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਇਸ ਮਾਮਲੇ ਵਿੱਚ ਵੀ ਕਰਨਲ ਦੇ ਪਰਿਵਾਰ ਨੂੰ ਇਨਸਾਫ਼ ਮਿਲੇਗਾ।