‘ਲੁਧਿਆਣਾ ਇੰਡਸਟਰੀ ਦੀ ਨਿਰਾਸ਼ਾ’, ਕੀ ਸਰਕਾਰ ਨੇ ਇੰਡਸਟਰੀ ਨੂੰ ਬਜਟ ਵਿੱਚ ਕੀਤਾ ਅਣਡਿੱਠਾ?

30

ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਨੂੰ ਲੈ ਕੇ ਲੁਧਿਆਣਾ ਦੀ ਇੰਡਸਟਰੀ ਨੂੰ ਕਾਫ਼ੀ ਉਮੀਦਾਂ ਸਨ, ਪਰ ਨੁਮਾਇੰਦਿਆਂ ਨੇ ਨਿਰਾਸ਼ਾ ਜਤਾਈ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਇੰਡਸਟਰੀ ਕੋਲੋਂ ਬਜਟ ਸੰਬੰਧੀ ਰਾਏ ਲੈਣੀ ਚਾਹੀਦੀ ਸੀ, ਉੱਥੇ ਉਨ੍ਹਾਂ ਨਾਲ ਕੋਈ ਵੀ ਮਸ਼ਵਰਾ ਨਹੀਂ ਕੀਤਾ ਗਿਆ ਅਤੇ ਸਿੱਧਾ ਹੀ ਬਜਟ ਪੇਸ਼ ਕਰ ਦਿੱਤਾ ਗਿਆ।

ਅੰਮ੍ਰਿਤਸਰ ਨੂੰ ਵਧੇਰੇ ਪੈਕੇਜ, ਲੁਧਿਆਣਾ ਅਣਡਿੱਠਾ?
ਉਨ੍ਹਾਂ ਕਿਹਾ ਕਿ ਪੰਜਾਬ ਲਈ 2,80,036 ਕਰੋੜ ਰੁਪਏ ਰੱਖੇ ਗਏ ਹਨ, ਪਰ ਇਸ ਵਿੱਚ ਸਭ ਤੋਂ ਵੱਧ ਪੈਕੇਜ ਅੰਮ੍ਰਿਤਸਰ ਨੂੰ ਦਿੱਤਾ ਗਿਆ ਹੈ। ਲੁਧਿਆਣਾ, ਜੋ ਕਿ ਇੱਕ ਵੱਡਾ ਇੰਡਸਟਰੀਅਲ ਸ਼ਹਿਰ ਹੈ, ਉਸ ਦੀ ਇੰਡਸਟਰੀ, ਫੋਕਲ ਪੁਆਇੰਟ ਅਤੇ ਸੜਕਾਂ ਦੇ ਨਿਰਮਾਣ ਲਈ ਬਜਟ ਵਿੱਚ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ।

ਸਬਸਿਡੀਆਂ ਖਤਮ ਕਰਨ ਦੀ ਮੰਗ
ਲੁਧਿਆਣਾ ਇੰਡਸਟਰੀ ਦੇ ਨੁਮਾਇੰਦਿਆਂ ਨੇ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਬਸਿਡੀਆਂ ਨੂੰ ਵੀ ਖਤਮ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇੰਡਸਟਰੀ ਨੂੰ ਮਜ਼ਬੂਤ ਬਣਾਉਣ ਲਈ ਨਵੇਂ ਯਤਨ ਕਰਨੇ ਲਾਜ਼ਮੀ ਹਨ, ਪਰ ਇਸ ਬਜਟ ਵਿੱਚ ਉਨ੍ਹਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਗਿਆ ਹੈ।